ਸੁਰੰਗ ਹਾਦਸਾ: ਮਲਬੇ ਤੋਂ ਊਗਰ ਬਲੇਡਾਂ ਨੂੰ ਹਟਾਉਣ ਲਈ ਹੈਦਰਾਬਾਦ ਤੋਂ ਕਟਰ ਮੰਗਵਾਇਆ
01:09 PM Nov 26, 2023 IST
Advertisement
ਉੱਤਰਕਾਸ਼ੀ, 26 ਨਵੰਬਰ
ਸਿਲਕਿਆਰਾ ਸੁਰੰਗ ਦੇ ਅੰਦਰ ਮਲਬੇ ਵਿਚ ਫਸੇ ਔਜਰ ਮਸ਼ੀਨ ਦੇ ਹਿੱਸਿਆਂ ਨੂੰ ਕੱਟਣ ਅਤੇ ਹਟਾਉਣ ਲਈ ਐਤਵਾਰ ਨੂੰ ਹੈਦਰਾਬਾਦ ਤੋਂ ਪਲਾਜ਼ਮਾ ਕਟਰ ਭੇਜਿਆ ਗਿਆ, ਜਿੱਥੇ ਪਿਛਲੇ 14 ਦਿਨਾਂ ਤੋਂ 41 ਮਜ਼ਦੂਰ ਫਸੇ ਹੋਏ ਹਨ। ਅਧਿਕਾਰੀਆਂ ਅਨੁਸਾਰ ਡ੍ਰਿਲ ਮਸ਼ੀਨ ਦਾ ਇੱਕ ਹਿੱਸਾ ਸੁਰੰਗ ਦੇ ਉੱਪਰ ਡ੍ਰਿਲਿੰਗ ਲਈ ਵੀ ਭੇਜਿਆ ਗਿਆ ਹੈ। ਮਦਰਾਸ ਸੈਪਰਸ ਦੀ ਇਕ ਯੂਨਿਟ, ਭਾਰਤੀ ਫੌਜ ਦੀ ਕੋਰ ਆਫ ਇੰਜਨੀਅਰਜ਼ ਦਾ ਇਕ ਇੰਜਨੀਅਰ ਸਮੂਹ, ਬਚਾਅ ਕਾਰਜਾਂ ਵਿਚ ਸਹਾਇਤਾ ਲਈ ਐਤਵਾਰ ਨੂੰ ਘਟਨਾ ਸਥਾਨ 'ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਸੁਰੰਗ ਮਾਹਰ ਅਰਨੋਲਡ ਡਿਕਸ ਨੇ ਕਿਹਾ ਕਿ ਹੁਣ ਤੱਕ ਦੀ ਤਰੱਕੀ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਪਲਾਜ਼ਮਾ ਕਟਰ ਨੇ ਮਲਬੇ ਵਿੱਚ ਫਸੇ ਔਗਰ ਦੇ ਹਿੱਸਿਆਂ ਨੂੰ ਕੱਟਣ ਦੀ ਗਤੀ ਵਧਾ ਦਿੱਤੀ ਹੈ। -ਪੀਟੀਆਈ
Advertisement
Advertisement
Advertisement