ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰੰਗ ਹਾਦਸਾ: ਬੀਆਰਓ ਵੱਲੋਂ ਵਰਟੀਕਲ ਡਰਿਲਿੰਗ ਲਈ ਯਤਨ ਤੇਜ਼

12:19 PM Nov 19, 2023 IST

ਉਤਰਕਾਸ਼ੀ, 19 ਨਵੰਬਰ
ਇਥੇ ਉਸਾਰੀ ਅਧੀਨ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਐਤਵਾਰ ਨੂੰ ਯਤਨ ਤੇਜ਼ ਕਰ ਦਿੱਤੇ ਗਏ ਹਨ ਅਤੇ ਬੀਆਰਓ ਨੇ ਸੁਰੰਗ ਦੇ ਉਪਰੋਂ ਸਿੱਧੀ (ਵਰਟੀਕਲ) ਡਰਿਲਿੰਗ ਸ਼ੁਰੂ ਕਰਨ ਲਈ ਸੁਰੰਗ ਉਪਰਲੇ ਪਹਾੜ ਤਕ ਪਹੁੰਚਣ ਲਈ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯਮਨੋਤਰੀ ਕੌਮੀ ਮਾਰਗ ’ਤੇ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਸ ਵਿੱਚ 41 ਮਜ਼ਦੂਰ ਬੀਤੇ ਇਕ ਹਫਤੇ ਤੋਂ ਫਸੇ ਹਨ। ਮੌਕੇ ’ਤੇ ਮੌਜੂਦ ਇਕ ਅਧਿਕਾਰੀ ਨੇ ਦੱਸਿਆ ਕਿ ਉਮੀਦ ਹੈ ਕਿ ਬੀਆਰਓ ਵੱਲੋਂ ਬਣਾਇਆ ਜਾ ਰਿਹਾ ਰਸਤਾ ਛੇਤੀ ਹੀ ਤਿਆਰ ਹੋ ਜਾਵੇਗਾ ਤਾਂ ਕਿ ਸੁਰੰਗ ਉਪਰ ਨਿਸ਼ਾਨ ਬਿੰਦੂ ਤਕ ਮਸ਼ੀਨਾਂ ਪਹੁੰਚਾਣ ਤੋਂ ਬਾਅਦ ਵਰਟੀਕਲ ਡਰਿਲਿੰਗ ਦਾ ਕੰਮ ਸ਼ੁਰੂ ਕੀਤਾ ਜਾ ਸਕੇ। -ਪੀਟੀਆਈ

Advertisement

Advertisement