For the best experience, open
https://m.punjabitribuneonline.com
on your mobile browser.
Advertisement

ਸੁਰੰਗ ਹਾਦਸਾ: ਬਚਾਅ ਕਾਰਜਾਂ ’ਚ ਮੁੜ ਅੜਿੱਕਾ

08:50 AM Nov 19, 2023 IST
ਸੁਰੰਗ ਹਾਦਸਾ  ਬਚਾਅ ਕਾਰਜਾਂ ’ਚ ਮੁੜ ਅੜਿੱਕਾ
ਇੰਦੌਰ ਤੋਂ ਲਿਆਂਦੀ ਗਈ ਡਰਿਲਿੰਗ ਮਸ਼ੀਨ ਨੂੰ ਸੁਰੰਗ ਨੇੜੇ ਲਿਜਾਂਦਾ ਹੋਇਆ ਟਰਾਲਾ। -ਪੀਟੀਆਈ
Advertisement

ਉੱਤਰਕਾਸ਼ੀ, 18 ਨਵੰਬਰ
ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚਲਾਏ ਜਾ ਰਹੇ ਬਚਾਅ ਕਾਰਜਾਂ ਵਿੱਚ ਅੱਜ ਮੁੜ ਅੜਿੱਕਾ ਪੈ ਗਿਆ ਹੈ ਜਿਸ ਕਾਰਨ ਤਕਰੀਬਨ ਇੱਕ ਹਫ਼ਤੇ ਤੋਂ ਸੁਰੰਗ ’ਚ ਫਸੇ ਮਜ਼ਦੂਰਾਂ ਦੇ ਬਾਹਰ ਨਿਕਲਣ ਦੀ ਉਡੀਕ ਹੋਰ ਵਧ ਗਈ ਹੈ। ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਵੀ ਨਿਰਾਸ਼ਾ ਲਗਾਤਾਰ ਵਧ ਰਹੀ ਹੈ। ਇਸੇ ਦੌਰਾਨ ਅਧਿਕਾਰੀਆਂ ਨੇ ਪਹਾੜ ਦੇ ਸਿਖਰ ਤੋਂ ਹੇਠਾਂ ਵੱਲ ਡਰਿਲਿੰਗ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਪਹਾੜ ਦੇ ਸਿਖਰ ਤੋਂ ਹੇਠਾਂ ਵੱਲ ਬੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੱਥੋਂ ਡਰਿਲਿੰਗ ਸ਼ੁਰੂ ਕੀਤੀ ਜਾਵੇਗੀ ਉਸ ਥਾਂ ਦੀ ਪਛਾਣ ਕਰ ਕਰ ਲਈ ਗਈ ਹੈ ਤੇ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਨਾਲੋਂ ਨਾਲ ਇਹ ਸਰਵੇ ਵੀ ਕਰ ਰਹੇ ਹਨ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ।

Advertisement

ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਉਡੀਕਦੇ ਹੋਏ ਉਨ੍ਹਾਂ ਦੇ ਰਿਸ਼ਤੇਦਾਰ। -ਫੋਟੋ: ਪੀਟੀਆਈ

ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਉੱਚ ਸਮਰੱਥਾ ਵਾਲੀ ਡਰਿਲਿੰਗ ਮਸ਼ੀਨ ਹਵਾਈ ਮਾਰਗ ਰਾਹੀਂ ਇੰਦੌਰ ਤੋਂ ਮੰਗਵਾਈ ਗਈ ਹੈ। ਇਸ ਤੋਂ ਪਹਿਲਾਂ ਸੁਰੰਗ ਦੇ ਮਲਬੇ ’ਚ ਬੋਰ ਕਰਨ ਲਈ ਦਿੱਲੀ ਤੋਂ ਇੱਕ ਔਗਰ ਮਸ਼ੀਨ ਸਿਲਕਿਆਰਾ ਲਿਆਂਦੀ ਗਈ ਸੀ ਜਿਸ ਨੇ ਕੱਲ ਦੁਪਹਿਰ ਤੱਕ 24 ਮੀਟਰ ਤੱਕ ਡੂੰਘਾ ਬੋਰ ਕਰ ਦਿੱਤਾ ਸੀ। ਸੁਰੰਗ ਦਾ ਨਿਰਮਾਣ ਕਰ ਰਹੀ ਕੰਪਨੀ ਐੱਨਐੱਚਆਈਡੀਸੀਐੱਲ ਨੇ ਦੱਸਿਆ ਕਿ ਬਾਅਦ ਦੁਪਹਿਰ 2.45 ਵਜੇ ਜਦੋਂ ਪੰਜਵੀਂ ਪਾਈਪ ਬੋਰ ਵਿੱਚ ਪਾਉਣ ਦਾ ਕੰਮ ਜਾਰੀ ਸੀ ਤਾਂ ਸੁਰੰਗ ’ਚੋਂ ਤੇਜ਼ ਆਵਾਜ਼ ਸੁਣਾਈ ਦਿੱਤੀ ਜਿਸ ਮਗਰੋਂ ਬਚਾਅ ਕਾਰਜ ਰੋਕ ਦਿੱਤੇ ਗਏ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਆਵਾਜ਼ ਨਾਲ ਬਚਾਅ ਕਰਮੀਆਂ ’ਚ ਘਬਰਾਹਟ ਫੈਲ ਗਈ। ਪ੍ਰਾਜੈਕਟ ਨਾਲ ਜੁੜੇ ਇੱਕ ਮਾਹਿਰ ਨੇ ਨੇੜੇ-ਤੇੜੇ ਕੁਝ ਢਹਿਣ ਦੀ ਚਿਤਾਵਨੀ ਵੀ ਦਿੱਤੀ ਜਿਸ ਮਗਰੋਂ ਪਾਈਪ ਅੰਦਰ ਪਾਉਣ ਦਾ ਕੰਮ ਰੋਕ ਦਿੱਤਾ ਗਿਆ। ਇਸੇ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੀ ਦੇਹਰਾਦੂਨ ਸਥਿਤ ਰਿਹਾਇਸ਼ ’ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੱਲ ਰਹੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਸੂਬਾ ਸਰਕਾਰ ਬਚਾਅ ਕਾਰਜ ਚਲਾ ਰਹੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਮਜ਼ਦੂਰਾਂ ਨੂੰ ਜਲਦੀ ਹੀ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਬਚਾਅ ਕਾਰਜਾਂ ’ਚ ਲਗਾਤਾਰ ਹੋ ਰਹੀ ਦੇਰੀ ਕਾਰਨ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਨਿਰਾਸ਼ਾ ਵਧਦੀ ਜਾ ਰਹੀ ਹੈ। -ਪੀਟੀਆਈ

ਸੁਰੰਗ ’ਚ ਫਸੇ ਮਜ਼ਦੂਰਾਂ ਦੀ ਗਿਣਤੀ 41

ਸੁਰੰਗ ਅੰਦਰ ਫਸੇ ਮਜ਼ਦੂਰਾਂ ਦੀ ਕੁੱਲ ਗਿਣਤੀ 40 ਦੀ ਥਾਂ 41 ਹੈ। ਨਵਯੁਗ ਇੰਜਨੀਅਰਿੰਗ ਕੰਪਨੀ ਲਿਮਟਿਡ ਰਾਹੀਂ ਸੁਰੰਗ ਦਾ ਨਿਰਮਾਣ ਕਰ ਰਹੀ ਐੱਨਐੱਚਆਈਡੀਸੀਐੱਲ ਵੱਲੋਂ ਪਹਿਲਾਂ ਜਾਰੀ ਸੂਚੀ ਅਨੁਸਾਰ ਐਤਵਾਰ ਸਵੇਰੇ ਸਾਢੇ ਪੰਜ ਵਜੇ ਸੁਰੰਗ ਦਾ ਇੱਕ ਹਿੱਸਾ ਢਹਿਣ ਕਾਰਨ 40 ਕਰਮਚਾਰੀ ਅੰਦਰ ਫਸ ਗਏ ਸਨ। ਸੁਰੰਗ ਅੰਦਰ ਫਸੇ 41ਵੇਂ ਮਜ਼ਦੂਰ ਦੀ ਪਛਾਣ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਦੀਪਕ ਕੁਮਾਰ ਵਜੋਂ ਹੋਈ ਹੈ।

Advertisement
Author Image

Advertisement
Advertisement
×