For the best experience, open
https://m.punjabitribuneonline.com
on your mobile browser.
Advertisement

ਮੋਬਾਈਲ ਟਾਵਰ ਲਾਉਣ ਖ਼ਿਲਾਫ਼ ਤੁੰਗਾਹੇੜੀ ਵਾਸੀ ਇਕਜੁੱਟ

07:47 AM Jan 05, 2024 IST
ਮੋਬਾਈਲ ਟਾਵਰ ਲਾਉਣ ਖ਼ਿਲਾਫ਼ ਤੁੰਗਾਹੇੜੀ ਵਾਸੀ ਇਕਜੁੱਟ
ਐੱਸਡੀਐੱਮ ਸੁਖਰਾਜ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਦੇ ਹੋਏ ਆਗੂ। -ਫ਼ੋਟੋ: ਗਿੱਲ
Advertisement

ਸੰਤੋਖ ਗਿੱਲ
ਰਾਏਕੋਟ, 4 ਜਨਵਰੀ
ਪਿੰਡ ਤੁੰਗਾਹੇੜੀ ਵਿੱਚ ਏਅਰਟੈੱਲ ਵੱਲੋਂ ਮੋਬਾਈਲ ਟਾਵਰ ਲਾਉਣ ਖ਼ਿਲਾਫ਼ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਤਿੱਖਾ ਵਿਰੋਧ ਕੀਤਾ। ਭਾਕਿਯੂ ਏਕਤਾ (ਡਕੌਂਦਾ) ਦੇ ਇਕਾਈ ਪ੍ਰਧਾਨ ਹਾਕਮ ਸਿੰਘ ਤੁੰਗਾਹੇੜੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਦੀ ਇਕੱਤਰਤਾ ਵਿੱਚ ਪੰਚਾਇਤ ਨੇ ਵੀ ਸ਼ਮੂਲੀਅਤ ਕੀਤੀ। ਪਿੰਡ ਵਾਸੀਆਂ ਨੇ ਪੰਚਾਇਤ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਏਅਰਟੈੱਲ ਕੰਪਨੀ ਵੱਲੋਂ ਪਿੰਡ ਵਿੱਚ ਟਾਵਰ ਲਾਏ ਜਾਣ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂੜਕੋਟ ਦੀ ਅਗਵਾਈ ਵਿੱਚ ਐੱਸ.ਡੀ.ਐੱਮ ਰਾਏਕੋਟ ਸੁਖਰਾਜ ਸਿੰਘ ਢਿੱਲੋਂ ਨੂੰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਸੌਂਪਿਆ ਗਿਆ। ਐੱਸ.ਡੀ.ਐੱਮ ਰਾਏਕੋਟ ਸੁਖਰਾਜ ਸਿੰਘ ਢਿੱਲੋਂ ਨੇ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਿਭਾਗੀ ਇਤਰਾਜ਼ਹੀਣਤਾ ਸਰਟੀਫਿਕੇਟ ਤੋਂ ਬਿਨਾ ਅਜਿਹਾ ਟਾਵਰ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਵਫ਼ਦ ਵਿੱਚ ਤਾਰਾ ਸਿੰਘ ਅੱਚਰਵਾਲ, ਭਗਵੰਤ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਅਤੇ ਹਰਜੀਤ ਸਿੰਘ ਵੀ ਸ਼ਾਮਲ ਸਨ।

Advertisement

Advertisement
Author Image

joginder kumar

View all posts

Advertisement
Advertisement
×