For the best experience, open
https://m.punjabitribuneonline.com
on your mobile browser.
Advertisement

‘ਟੁਕੜੇ ਟੁਕੜੇ’ ਗੈਂਗ ਤੇ ਸ਼ਹਿਰੀ ਨਕਸਲੀ ਚਲਾ ਰਹੇ ਨੇ ਕਾਂਗਰਸ: ਮੋਦੀ

07:49 AM Sep 21, 2024 IST
‘ਟੁਕੜੇ ਟੁਕੜੇ’ ਗੈਂਗ ਤੇ ਸ਼ਹਿਰੀ ਨਕਸਲੀ ਚਲਾ ਰਹੇ ਨੇ ਕਾਂਗਰਸ  ਮੋਦੀ
ਵਰਧਾ ਵਿੱਚ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ। -ਫੋਟੋ: ਪੀਟੀਆਈ
Advertisement

ਵਰਧਾ (ਮਹਾਰਾਸ਼ਟਰ), 20 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਨਫ਼ਰਤ ਦਾ ਭੂਤ ਦਾਖ਼ਲ ਹੋ ਗਿਆ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਸਭ ਤੋਂ ਭ੍ਰਿਸ਼ਟ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਇਸ ਨੂੰ ‘ਟੁਕੜੇ ਟੁਕੜੇ’ ਗੈਂਗ ਅਤੇ ਵੰਡੀਆਂ ਪਾਉਣ ਵਾਲੇ ਅਨਸਰ ਤੇ ਸ਼ਹਿਰੀ ਨਕਸਲੀ ਚਲਾ ਰਹੇ ਹਨ। ਉਹ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਸਾਲ ਪੂਰਾ ਹੋਣ ’ਤੇ ਇੱਥੇ ਕਰਵਾਈ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਗਣਪਤੀ ਪੂਜਾ ਨੂੰ ਵੀ ਨਫ਼ਰਤ ਕਰਦੀ ਹੈ। ਉਨ੍ਹਾਂ ਕਿਹਾ, ‘‘ਮੈਂ ਗਣੇਸ਼ ਪੂਜਾ ਦੇ ਪ੍ਰੋਗਰਾਮ ਵਿੱਚ ਗਿਆ ਸੀ ਅਤੇ ਕਾਂਗਰਸ ਨੇ ਇਸ ਨੂੰ ਤੁਸ਼ਟੀਕਰਨ ਦੀ ਰਾਜਨੀਤੀ ਦੱਸ ਕੇ ਇਸ ਦੀ ਆਲੋਚਨਾ ਕੀਤੀ। ਕਰਨਾਟਕ ਵਿੱਚ ਗਣਪਤੀ ਬੱਪਾ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਗਣਪਤੀ ਦੀ ਮੂਰਤੀ ਨੂੰ ਪੁਲੀਸ ਵੈਨ ਵਿੱਚ ਰੱਖਿਆ ਗਿਆ।’
ਉਨ੍ਹਾਂ ਕਿਹਾ, ‘ਕਾਂਗਰਸ ਅੰਦਰ ਨਫ਼ਰਤ ਦਾ ਭੂਤ ਦਾਖ਼ਲ ਹੋ ਗਿਆ ਹੈ। ਅੱਜ ਦੀ ਕਾਂਗਰਸ ਵਿੱਚ ਦੇਸ਼ ਭਗਤੀ ਦੀ ਆਤਮਾ ਆਖ਼ਰੀ ਸਾਹ ਲੈ ਰਹੀ ਹੈ।’ ਸ੍ਰੀ ਮੋਦੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਨਾਮ ਲਏ ਬਿਨਾ ਕਾਂਗਰਸੀ ਆਗੂਆਂ ਵੱਲੋਂ ਵਿਦੇਸ਼ ਵਿੱਚ ਦਿੱਤੇ ਗਏ ਭਾਸ਼ਣਾਂ ਦੇ ‘ਭਾਰਤ ਵਿਰੋਧੀ ਏਜੰਡੇ’ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇ ਕੋਈ ਭ੍ਰਿਸ਼ਟ ਪਾਰਟੀ ਹੈ ਤਾਂ ਉਹ ਕਾਂਗਰਸ ਹੈ ਅਤੇ ਸਭ ਤੋਂ ਭ੍ਰਿਸ਼ਟ ਪਰਿਵਾਰ, ਉਸ ਦਾ ਸ਼ਾਹੀ ਪਰਿਵਾਰ ਹੈ।
ਉਨ੍ਹਾਂ ਇਸ ਸਾਲ ਦੇ ਅਖ਼ੀਰ ਵਿੱਚ ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਪੱਸ਼ਟ ਸੰਦਰਭ ਵਿੱਚ ਕਿਹਾ, ‘ਮਹਾਰਾਸ਼ਟਰ ਵਿੱਚ, ਸਾਨੂੰ ਉਨ੍ਹਾਂ ਦੇ ਦੋਗਲੇਪਨ ਨੂੰ ਲੈ ਕੇ ਸੁਚੇਤ ਰਹਿਣਾ ਹੋਵੇਗਾ।’ ਉਨ੍ਹਾਂ ਕਾਂਗਰਸ ’ਤੇ ਕਿਸਾਨਾਂ ਦਾ ਇਸਤੇਮਾਲ ਸਿਰਫ਼ ਸਿਆਸਤ ਤੇ ਭ੍ਰਿਸ਼ਟਾਚਾਰ ਲਈ ਕਰਨ ਦੇ ਦੋਸ਼ ਵੀ ਲਗਾਏ। ਇਸ ਦੌਰੇ ਦੌਰਾਨ ਉਨ੍ਹਾਂ ਮਹਾਰਾਸ਼ਟਰ ਸਰਕਾਰ ਦੀ ਯੋਜਨਾ ‘ਆਚਾਰੀਆ ਚਾਣਕਿਆ ਹੁਨਰ ਵਿਕਾਸ ਕੇਂਦਰ’ ਅਤੇ ਪੂਣਿਅਸ਼ਲੋਕ ਅਖਿਲਯਾਦੇਵੀ ਹੋਲਕਰ ਮਹਿਲਾ ਸਾਰਟਅੱਪਸ ਯੋਜਨਾ ਵੀ ਸ਼ੁਰੂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਇਕ ਹਜ਼ਾਰ ਏਕੜ ਵਿੱਚ ਬਣਨ ਵਾਲੇ ਮਹਾਰਾਸ਼ਟਰਾ ਦੇ ਅਮਰਾਵਤੀ ਵਿੱਚ ਪੀਐੱਮ ਮੈਗਾ ਇੰਟੈਗ੍ਰੇਟਿਡ ਟੈਕਸਟਾਈਲ ਰਿਜਨਜ਼ ਅਤੇ ਐਪਰਲ (ਪੀਐੱਮ-ਮਿੱਤਰਾ) ਦਾ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement