For the best experience, open
https://m.punjabitribuneonline.com
on your mobile browser.
Advertisement

ਟਰੰਪ ਦੇ ਟੈਕਸਾਂ ਦੇ ਜਵਾਬੀ ਉਪਾਅ 1 ਅਪ੍ਰੈਲ ਤੋਂ ਲਾਗੂ ਹੋਣਗੇ: ਯੂਰਪੀਅਨ ਯੂਨੀਅਨ

01:12 PM Mar 12, 2025 IST
ਟਰੰਪ ਦੇ ਟੈਕਸਾਂ ਦੇ ਜਵਾਬੀ ਉਪਾਅ 1 ਅਪ੍ਰੈਲ ਤੋਂ ਲਾਗੂ ਹੋਣਗੇ  ਯੂਰਪੀਅਨ ਯੂਨੀਅਨ
REUTERS/File Photo
Advertisement

ਬ੍ਰਸੇਲਜ਼, 12 ਮਾਰਚ

Advertisement

ਯੂਰਪੀਅਨ ਯੂਨੀਅਨ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ’ਤੇ ਟੈਕਸ 25 ਫੀਸਦੀ ਤੱਕ ਵਧਾਏ ਜਾਣ ਤੋਂ ਬਾਅਦ ਜਵਾਬੀ ਵਪਾਰਕ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ’ਤੇ ਡਿਊਟੀਜ਼ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇੱਕ ਬਿਆਨ ਵਿੱਚ ਕਿਹਾ, "ਜਿਵੇਂ ਕਿ ਅਮਰੀਕਾ 28 ਬਿਲੀਅਨ ਡਾਲਰ ਦੇ ਟੈਕਸ ਲਗਾ ਰਿਹਾ ਹੈ, ਅਸੀਂ 26 ਬਿਲੀਅਨ ਯੂਰੋ (28 ਬਿਲੀਅਨ ਅਮਰੀਕੀ ਡਾਲਰ) ਦੇ ਜਵਾਬੀ ਉਪਾਅ ਲਾਗੂ ਕਰ ਰਹੇ ਹਾਂ।’’

Advertisement
Advertisement

ਕਮਿਸ਼ਨ 27 ਮੈਂਬਰ ਦੇਸ਼ਾਂ ਵੱਲੋਂ ਵਪਾਰ ਅਤੇ ਵਪਾਰਕ ਟਕਰਾਵਾਂ ਦਾ ਪ੍ਰਬੰਧਨ ਕਰਦਾ ਹੈ। ਵਾਨ ਡੇਰ ਲੇਅਨ ਨੇ ਕਿਹਾ "ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ, ਸਾਡਾ ਪੱਕਾ ਵਿਸ਼ਵਾਸ ਹੈ ਕਿ ਭੂ-ਰਾਜਨੀਤਿਕ ਅਤੇ ਆਰਥਿਕ ਅਨਿਸ਼ਚਿਤਤਾਵਾਂ ਨਾਲ ਭਰੀ ਦੁਨੀਆ ਵਿੱਚ ਸਾਡੀਆਂ ਅਰਥਵਿਵਸਥਾਵਾਂ ’ਤੇ ਟੈਕਸਾਂ ਦਾ ਬੋਝ ਪਾਉਣਾ ਸਾਡੇ ਸਾਂਝੇ ਹਿੱਤ ਵਿੱਚ ਨਹੀਂ ਹੈ।’’

ਕਮਿਸ਼ਨ ਨੇ ਇਹ ਵੀ ਕਿਹਾ ਕਿ ਬਦਲੇ ਵਿੱਚ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਨੂੰ ਮਾਰ ਪਵੇਗੀ, ਪਰ ਟੈਕਸਟਾਈਲ, ਚਮੜੇ ਦੇ ਸਮਾਨ, ਘਰੇਲੂ ਉਪਕਰਣ, ਘਰੇਲੂ ਔਜ਼ਾਰ ਪਲਾਸਟਿਕ ਅਤੇ ਲੱਕੜ ਵੀ ਪ੍ਰਭਾਵਿਤ ਹੋਣਗੇ।
ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਟੈਕਸ ਅਮਰੀਕੀ ਫੈਕਟਰੀਆਂ ਵਿਚ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨਗੇ, ਪਰ ਵੌਨ ਡੇਰ ਲੇਅਨ ਨੇ ਕਿਹਾ ‘‘ਨੌਕਰੀਆਂ ਦਾਅ ’ਤੇ ਲੱਗੀਆਂ ਹੋਈਆਂ ਹਨ, ਯੂਰਪ ਅਤੇ ਸੰਯੁਕਤ ਰਾਜ ਵਿੱਚ ਕੀਮਤਾਂ ਵਧਣਗੀਆਂ।’’

ਉਨ੍ਹਾਂ ਕਿਹਾ ਯੂਰਪੀ ਸਟੀਲ ਕੰਪਨੀਆਂ ਘਾਟੇ ਲਈ ਤਿਆਰ ਹੋ ਰਹੀਆਂ ਹਨ। ਯੂਰੋਫਰ ਯੂਰਪੀ ਸਟੀਲ ਐਸੋਸੀਏਸ਼ਨ ਦੇ ਪ੍ਰਧਾਨ ਹੈਨਰਿਕ ਐਡਮ ਨੇ ਪਿਛਲੇ ਮਹੀਨੇ ਕਿਹਾ ਸੀ, "ਇਹ ਯੂਰਪੀ ਸਟੀਲ ਉਦਯੋਗ ਦੀ ਸਥਿਤੀ ਨੂੰ ਹੋਰ ਵੀ ਵਿਗੜੇਗਾ, ਜਿਸ ਨਾਲ ਪਹਿਲਾਂ ਹੀ ਭਿਆਨਕ ਬਾਜ਼ਾਰ ਦੇ ਮਾਹੌਲ ਨੂੰ ਹੋਰ ਵਿਗਾੜਿਆ ਜਾਵੇਗਾ।" ਉਨ੍ਹਾਂ ਕਿਹਾ ਕਿ ਯੂਰਪੀ ਸੰਘ 3.7 ਮਿਲੀਅਨ ਟਨ ਤੱਕ ਸਟੀਲ ਨਿਰਯਾਤ ਗੁਆ ਸਕਦਾ ਹੈ।

ਸੰਯੁਕਤ ਰਾਜ ਅਮਰੀਕਾ ਯੂਰਪੀ ਸੰਘ ਦੇ ਸਟੀਲ ਉਤਪਾਦਕਾਂ ਲਈ ਦੂਜਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ, ਜੋ ਕਿ ਕੁੱਲ ਯੂਰਪੀ ਸੰਘ ਦੇ ਸਟੀਲ ਨਿਰਯਾਤ ਦਾ 16 ਫੀਸਦੀ ਹੈ। ਐਡਮ ਨੇ ਕਿਹਾ, "ਇਨ੍ਹਾਂ ਨਿਰਯਾਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਗੁਆਉਣ ਦੀ ਭਰਪਾਈ ਯੂਰਪੀ ਸੰਘ ਦੇ ਦੂਜੇ ਬਾਜ਼ਾਰਾਂ ਨੂੰ ਨਿਰਯਾਤ ਦੁਆਰਾ ਨਹੀਂ ਕੀਤੀ ਜਾ ਸਕਦੀ।" -ਏਪੀ

Advertisement
Author Image

Puneet Sharma

View all posts

Advertisement