For the best experience, open
https://m.punjabitribuneonline.com
on your mobile browser.
Advertisement

Trump-Xi Talks: ਟੈਰਿਫ ਦੇ ਮੁੱਦੇ ’ਤੇ ਅਮਰੀਕਾ-ਚੀਨ ਵਿਚਕਾਰ ਰੁਕੀ ਵਾਰਤਾ ਦੌਰਾਨ ਟਰੰਪ ਨੇ ਸ਼ੀ ਨਾਲ ਕੀਤੀ ਗੱਲਬਾਤ

06:57 PM Jun 05, 2025 IST
trump xi talks  ਟੈਰਿਫ ਦੇ ਮੁੱਦੇ ’ਤੇ ਅਮਰੀਕਾ ਚੀਨ ਵਿਚਕਾਰ ਰੁਕੀ ਵਾਰਤਾ ਦੌਰਾਨ ਟਰੰਪ ਨੇ ਸ਼ੀ ਨਾਲ ਕੀਤੀ ਗੱਲਬਾਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਸਦਰ ਸ਼ੀ ਜਿਨਪਿੰਗ
Advertisement

ਵਾਸ਼ਿੰਗਟਨ, 5 ਜੂਨ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ (President Donald Trump and his Chinese counterpart, Xi Jinping) ਨੇ ਦੋਵਾਂ ਦੇਸ਼ਾਂ ਵਿਚਕਾਰ ਰੁਕੀ ਹੋਈ ਵਾਰਤਾ ਦੌਰਾਨ ਆਪਸੀ ਗੱਲਬਾਤ ਕੀਤੀ। ਗ਼ੌਰਤਾਬ ਹੈ ਕਿ ਦੋਵਾਂ ਆਲਮੀ ਤਾਕਤਾਂ ਦਰਮਿਆਨ ਗੱਲਬਾਤ ਰੁਕਣ ਕਾਰਨ ਪੈਦਾ ਹੋਏ ਜਮੂਦ ਨੇ ਆਲਮੀ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ।
ਇਸ ਦੌਰਾਨ ਟਰੰਪ ਵੱਲੋਂ ਇਹ ਆਖੇ ਜਾਣ ਕਿ ਸ਼ੀ ਨਾਲ ਕਿਸੇ ਸਮਝੌਤੇ ਉਤੇ ਅੱਪੜਨਾ ਮੁਸ਼ਕਲ ਹੋਵੇਗਾ, ਵੀਰਵਾਰ ਨੂੰ ਦੋਵਾਂ ਆਗੂਆਂ ਦਰਮਿਆਨ ਇਹ ਚਰਚਾ ਹੋਈ।
ਟਰੰਪ ਨੇ ਬੁੱਧਵਾਰ ਨੂੰ ਆਪਣੀ ਸੋਸ਼ਲ ਮੀਡੀਆ ਸਾਈਟ ਟਰੁੱਥ 'ਤੇ ਕੀਤੀ ਪੋਸਟ ਵਿਚ ਕਿਹਾ ਸੀ, ‘‘ਮੈਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਪਸੰਦ ਹਨ, ਹਮੇਸ਼ਾ ਰਹੇ ਹਨ, ਅਤੇ ਹਮੇਸ਼ਾ ਰਹਿਣਗੇ, ਪਰ ਉਹ ਬਹੁਤ ਅੜੀਅਲ ਹਨ, ਅਤੇ ਉਨ੍ਹਾਂ ਨਾਲ ਸਮਝੌਤਾ ਕਰਨਾ ਬਹੁਤ ਔਖਾ ਹੈ!!!”
ਗ਼ੌਰਤਲਬ ਹੈ ਕਿ 12 ਮਈ ਨੂੰ ਦੋਵਾਂ ਮੁਲਕਾਂ ਵਿਚਕਾਰ ਆਪਣੀਆਂ ਟੈਰਿਫ ਦਰਾਂ ਨੂੰ ਘਟਾਉਣ ਦੇ ਸਮਝੌਤੇ ਤੋਂ ਥੋੜ੍ਹੀ ਦੇਰ ਬਾਅਦ ਹੀ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਰੁਕ ਗਈ। ਇਸ ਤੋਂ ਪਹਿਲਾਂ ਦੋਵਾਂ ਨੇ ਗੱਲਬਾਤ ਯਕੀਨੀ ਬਣਾਉਣ ਲਈ ਹੀ ਟੈਰਿਫ ਦਰਾਂ ਘਟਾਈਆਂ ਸਨ। ਇਸ ਜਮੂਦ ਦਾ ਕਾਰਨ ਦੋਵਾਂ ਮੁਲਕਾਂ ਦਰਮਿਆਨ ਆਪੋ-ਆਪਣਾ ਮਾਲੀ ਦਬਦਬਾ ਕਾਇਮ ਕਰਨ ਲਈ ਜਾਰੀ ਜ਼ੋਰਦਾਰ ਮੁਕਾਬਲਾ ਹੀ ਹੈ। -ਏਪੀ

Advertisement

Advertisement
Advertisement
Advertisement
Author Image

Balwinder Singh Sipray

View all posts

Advertisement