Trump warns tariffs on China may increase: ਟਰੰਪ ਵੱਲੋਂ ਚੀਨ ’ਤੇ ਟੈਕਸ ਵਧਾਉਣ ਦੀ ਚਿਤਾਵਨੀ
12:06 AM Feb 04, 2025 IST
Advertisement
ਵਾਸ਼ਿੰਗਟਨ, 3 ਫਰਵਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬੀਤੇ ਦਿਨੀਂ ਚੀਨ ’ਤੇ ਲਾਏ ਗਏ 10 ਫੀਸਦੀ ਟੈਕਸ ਤੋਂ ਜ਼ਿਆਦਾ ਟੈਕਸ ਵਧਾ ਸਕਦੇ ਹਨ ਤੇ ਉਹ ਅਗਲੇ 24 ਘੰਟਿਆਂ ਵਿੱਚ ਚੀਨ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਚੀਨੀ ਦਰਾਮਦਾਂ ’ਤੇ ਲਾਏ ਗਏ ਟੈਰਿਫ ਅਮਰੀਕਾ-ਚੀਨ ਵਪਾਰਕ ਸਬੰਧਾਂ ਵਿੱਚ ਸੰਤੁਲਨ ਬਣਾਏ ਰੱਖਣ ਲਈ ਜ਼ਰੂਰੀ ਹਨ। ਇਹ ਖੁਲਾਸਾ ਉਨ੍ਹਾਂ ਨੇ ਓਵਲ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਤੋਂ ਪਹਿਲਾਂ ਮੈਕਸਿਕੋ, ਕੈਨੇਡਾ ਅਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਸਖਤ ਟੈਕਸ ਲਗਾਉਣ ਸਬੰਧੀ ਇਕ ਹੁਕਮ ’ਤੇ ਸ਼ਨਿਚਰਵਾਰ ਨੂੰ ਦਸਤਖ਼ਤ ਕੀਤੇ ਸਨ। ਟਰੰਪ ਨੇ ਆਰਥਿਕ ਐਮਰਜੈਂਸੀ ਤਹਿਤ ਚੀਨ ਤੋਂ ਹਰ ਤਰ੍ਹਾਂ ਦੇ ਸਾਮਾਨ ਦੀ ਦਰਾਮਦ ’ਤੇ 10 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਰਾਇਟਰਜ਼
Advertisement
Advertisement
Advertisement