ਟਰੰਪ ਨੇ ਹੈਰਿਸ ਦੀ ਪਹਿਚਾਣ ’ਤੇ ਸਵਾਲ ਚੁੱਕਿਆ
ਵਾਸ਼ਿੰਗਟਨ, 1 ਅਗਸਤ
ਰਿਪਬਲੀਕਨ ਪਾਰਟੀ ਵੱਲੋਂ ਰਸ਼ਟਰਪਤੀ ਆਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਨੇ ਕਮਲਾ ਹੈਰਿਸ ਖ਼ਿਲਾਫ਼ ਨਸਲੀ ਟਿੱਪਣੀ ਕਰਦਿਆਂ ਪੁੱਛਿਆ ਕਿ ਉਹ ਭਾਰਤੀ ਹਨ ਜਾਂ ਸਿਆਹਫਾਮ ? ਇਸ ’ਤੇ ਡੈਮੋਕਰੈਕਟਿਕ ਪਾਰਟੀ ਦੀ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਰਾਸ਼ਟਰਪਤੀ ਦੀ ਇਸ ਟਿੱਪਣੀ ਨੂੰ ‘ਵੱਖਵਾਦੀ’ ਅਤੇ ‘ਨਿਰਾਦਰ’ ਦਾ ਉਹੀ ਪੁਰਾਣਾ ਰਾਗ ਅਲਾਪਣ ਵਾਲੀ ਕਿਹਾ। ਉਨ੍ਹਾਂ ਕਿਹਾ ਕਿ ਟਰੰਪ ਨੇ ਝੂਠਾ ਦਾਅਵਾ ਕੀਤਾ ਕਿ ਹੈਰਿਸ ਨੇ ਆਪਣੀ ਏਸ਼ਿਆਈ-ਅਮਰੀਕੀ ਵਿਰਾਸਤ ਤੇ ਜ਼ੋਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਉਹ ਇਕ ਸਿਆਹਫਾਮ ਹਨ।
ਟਰੰਪ ਨੇ ਨੈਸ਼ਨਲ ਐਸੋਸੀਏਸ਼ਨ ਆਫ਼ ਬਲੈਕ ਜਰਨਲਿਸਟ ਸੰਮੇਲਨ ਵਿਚ ਕਿਹਾ ਕਿ ਮੈਂ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਅਸਿੱਧੇ ਤੌਰ ’ਤੇ ਜਾਣਦਾ ਹਾਂ ਉਹ ਹਮੇਸ਼ਾ ਆਪਣੇ ਆਪ ਨੂੰ ਭਾਰਤੀ ਮੂਲ ਦੀ ਦੱਸਦੀ ਸੀ ਅਤੇ ਭਾਰਤੀ ਮੂਲ ਨੂੰ ਹੀ ਬੜਾਵਾ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਉਹ ਸਿਆਹਫਾਮ ਹੈ, ਹੁਣ ਉਹ ਸਿਆਹਫਾਮ ਦੇ ਰੂਪ ਵਿਚ ਪਹਿਚਾਣ ਬਣਾਉਣਾ ਚਾਹੁੰਦੀ ਹੈ। ਹੈਰਿਸ ਦੀ ਮਾਂ ਮੂਲ ਰੂਪ ਵਿੱਚ ਭਾਰਤ ਤੋਂ ਹੈ ਅਤੇ ਉਸਦੇ ਪਿਤਾ ਜਮਾਇਕਾ ਤੋਂ ਹਨ, ਇਸ ਲਈ ਮੈਨੂੰ ਨਹੀਂ ਪਤਾ ਕਿ ਉਹ ਭਾਰਤੀ ਹੈ ਜਾ ਸਿਆਹਫਾਮ ਹੈ ? -ਪੀਟੀਆਈ