For the best experience, open
https://m.punjabitribuneonline.com
on your mobile browser.
Advertisement

ਟਰੰਪ ਨੇ ਉਡਾਇਆ ਨਿੱਕੀ ਹੇਲੀ ਦਾ ਮਖੌਲ

07:37 AM Jan 21, 2024 IST
ਟਰੰਪ ਨੇ ਉਡਾਇਆ ਨਿੱਕੀ ਹੇਲੀ ਦਾ ਮਖੌਲ
Advertisement

ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਭਾਰਤ-ਅਮਰੀਕੀ ਰਿਪਬਲਿਕਨ ਵਿਰੋਧੀ ਨਿੱਕੀ ਹੇਲੀ ਦਾ ਨਾਮ ਜਾਣਬੁੱਝ ਕੇ ‘ਨਿਮਬਰਾ’ ਬੋਲ ਕੇ ਉਸ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। ਟਰੰਪ ਦੇ ਇਸ ਮਖੌਲ ਨੂੰ ਨਸਲੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਨੂੰ ਵੀ ਰੀਪੋਸਟ ਕੀਤਾ ਹੈ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੇ ਯੋਗ ਨਹੀਂ ਹੈ ਕਿਉਂਕਿ ਜਿਸ ਸਮੇਂ ਉਸ ਦਾ ਜਨਮ ਹੋਇਆ ਸੀ ਤਾਂ ਨਿੱਕੀ ਦੇ ਮਾਪਿਆਂ ਨੂੰ ਨਾਗਰਿਕਤਾ ਨਹੀਂ ਮਿਲੀ ਸੀ। ਟਰੰਪ ਨੇ ਉਸ ਦੀ ਨਾਗਰਿਕਤਾ ਤੇ ਪੈਦਾਇਸ਼ ’ਤੇ ਵੀ ਸਵਾਲ ਚੁੱਕੇ ਹਨ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement