ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੰਪ ਅਮਰੀਕਾ ਲਈ ਗ਼ਲਤ ਰਾਸ਼ਟਰਪਤੀ: ਮਿਸ਼ੇਲ ਓਬਾਮਾ

06:25 AM Aug 19, 2020 IST

ਵਾਸ਼ਿੰਗਟਨ, 18 ਅਗਸਤ

Advertisement

ਡੈਮੋਕਰੈਟਾਂ ਦੇ ਸ਼ੁਰੂ ਹੋਏ ਕੌਮੀ ਸੰਮੇਲਨ ਦੌਰਾਨ ਵੱਖ ਵੱਖ ਆਗੂਆਂ ਨੇ 3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਾਉਣ ਦਾ ਸੱਦਾ ਦਿੱਤਾ। ਕਰੋਨਾਵਾਇਰਸ ਦੇ ਮੱਦੇਨਜ਼ਰ ਇਹ ਸੰਮੇਲਨ ਆਨਲਾਈਨ ਹੀ ਸ਼ੁਰੂ ਕੀਤਾ ਗਿਆ ਹੈ।

ਇਸ ਮੌਕੇ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਦੇਸ਼ ਨੂੰ ਬੁਰੀ ਤਰ੍ਹਾਂ ਵੰਡਿਆ ਹੋਇਆ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਇੱਕ ਬੁਰੀ ਤਰ੍ਹਾਂ ਵੰਡੇ ਹੋਏ ਮੁਲਕ ’ਚ ਰਹਿ ਰਹੇ ਹਾਂ। ਜੇਕਰ ਅਸੀਂ ਇਸ ਵੰਡ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਜੋਅ ਬਿਡੇਨ ਨੂੰ ਵੋਟ ਪਾਉਣੀ ਪਵੇਗੀ ਕਿਉਂਕਿ ਸਾਡੀਆਂ ਜ਼ਿੰਦਗੀਆਂ ਇਸੇ ’ਤੇ ਨਿਰਭਰ ਕਰਦੀਆਂ ਹਨ।’ ਇਸ ਸੰਮੇਲਨ ਦੌਰਾਨ ਰਸਮੀ ਤੌਰ ’ਤੇ 77 ਸਾਲਾ ਜੋਅ ਬਿਡੇਨ ਨੂੰ ਰਾਸ਼ਟਰਪਤੀ ਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾਵੇਗਾ। ਕਮਲਾ ਹੈਰਿਸ ਨੇ ਕਿਹਾ ਕਿ ਉਹ ਸਾਰੇ ਇੱਕੋ ਹੀ ਮਕਸਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ, ‘ਡੋਨਲਡ ਟਰੰਪ ਇਹ ਕਦੀ ਨਹੀਂ ਮੰਨਣਗੇ ਕਿ ਅਸੀਂ ਵੀ ਅਮਰੀਕੀ ਹਾਂ।’ ਡੈਮੋਕਰੈਟ ਸੰਸਦ ਮੈਂਬਰ ਬਰਨੀ ਸੈਂਡਰਸ ਨੇ ਕਿਹਾ ਕਿ ਡੋਨਲਡ ਟਰੰਪ ਅਮਰੀਕੀ ਲੋਕਤੰਤਰ ਲਈ ਖਤਰਾ ਹਨ ਤੇ ਵਿਗਿਆਨ ਪ੍ਰਤੀ ਉਨ੍ਹਾਂ ਦੀ ਨਾਸਮਝੀ ਨੇ ਅਰਥਚਾਰੇ ਤੇ ਅਮਰੀਕੀਆਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾ ਦਿੱਤਾ ਹੈ। ਸੈਨੇਟਰ ਕੋਰੀ ਬੁੱਕਰ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਹਰਾਉਣ ਲਈ ਉਨ੍ਹਾਂ ਕੋਲ ਇੱਕ ਹੀ ਮੌਕਾ ਹੈ ਤੇ ਉਹ ਮੌਕਾ ਹੁਣ ਹੀ ਹੈ। ਸੈਨੇਟਰ ਐਮੀ ਕਲੋਬੁਚਰ ਨੇ ਦੋਸ਼ ਲਾਇਆ ਕਿ ਟਰੰਪ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਕਰੋਨਾ ਮਹਾਮਾਰੀ ਤੇ ਆਰਥਿਕ ਸੰਕਟ ਨਾਲ ਨਜਿੱਠਣ ਸਬੰਧੀ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਰਹੇ। ਭਾਰਤੀ ਮੂਲ ਦੀ ਡੈਮੋਕਰੈਟ ਸਿਆਸੀ ਆਗੂ ਸਾਰਾ ਗਿਡੀਓ ਨੇ ਕਿਹਾ ਕਿ ਜੋਅ ਬਿਡੇਨ ਦੇ ਜਿੱਤਣ ਤੇ ਡੈਮੋਕਰੈਟਾਂ ਦੇ ਸੈਨੇਟ ’ਚ ਜਾਣ ਨਾਲ ਅਮਰੀਕੀ ਅਰਥਚਾਰੇ ਨੂੰ ਲੀਹ ’ਤੇ ਲਿਆਇਆ ਜਾ ਸਕਦਾ ਹੈ। -ਪੀਟੀਆਈ

Advertisement

ਬਿਡੇਨ ਦੀ ਮੁਹਿੰਮ ’ਤੇ ਖੱਬੇ ਪੱਖੀ ਧੜੇ ਕਾਬਜ਼: ਗਿਡਲੇ

ਵਾਸ਼ਿੰਗਟਨ: ਟਰੰਪ ਦੀ ਚੋਣ ਮੁਹਿੰਮ ਚਲਾਉਣ ਵਾਲੇ ਮਾਹਿਰਾਂ ਨੇ ਡੈਮੋਕਰੈਟਾਂ ਦੀ ਕੌਮੀ ਕਨਵੈਨਸ਼ਨ ਨੂੰ ਹੌਲੀਵੁੱਡ ਦੀ ਇਸ਼ਤਿਹਾਰਬਾਜ਼ੀ ਦੱਸਿਆ ਤੇ ਕਿਹਾ ਕਿ ਇਹ ਸਮਾਗਮ ਇਸ ਤੱਥ ਨੂੰ ਨਹੀਂ ਲੁਕਾ ਸਕਿਆ ਕਿ ਜੋਅ ਬਿਡੇਨ ਦੀ ਮੁਹਿੰਮ ’ਤੇ ਪੂਰੀ ਤਰ੍ਹਾਂ ਖੱਬੇ ਪੱਖੀ ਧਿਰਾਂ ਦਾ ਕਬਜ਼ਾ ਹੋ ਚੁੱਕਾ ਹੈ। ਟਰੰਪ 2020 ਦੇ ਕੌਮੀ ਪ੍ਰੈੱਸ ਸਕੱਤਰ ਹੋਗਨ ਗਿਡਲੇ ਨੇ ਕਿਹਾ, ‘ਡੈਮੋਕਰੈਟ ਇਸ ਹੌਲੀਵੁੱਡ ਦੀ ਤਰਜ਼ ’ਤੇ ਕਰਵਾਏ ਸਮਾਗਮ ਨਾਲ ਆਪਣੇ ਬਾਰੇ ਖਤਰਨਾਕ ਸੱਚ ਲੁਕਾ ਸਕਦੇ ਸੀ ਪਰ ਉਹ ਇਹ ਗੱਲ ਨਾ ਲੁਕਾ ਸਕੇ ਕਿ ਕੱਟੜਪੰਥੀ ਸਮਾਜਵਾਦੀ ਖੱਬੇ ਪੱਖੀਆਂ ਦਾ ਜੋਅ ਬਿਡੇਨ ਦੀ ਮੁਹਿੰਮ ’ਤੇ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ।’ -ਪੀਟੀਆਈ

Advertisement
Tags :
ਓਬਾਮਾਅਮਰੀਕਾਟਰੰਪਮਿਸ਼ੇਲਰਾਸ਼ਟਰਪਤੀ