For the best experience, open
https://m.punjabitribuneonline.com
on your mobile browser.
Advertisement

ਟਰੰਪ ਜਮਹੂਰੀਅਤ ਲਈ ਖ਼ਤਰਾ: ਬਾਇਡਨ

07:25 AM Mar 09, 2024 IST
ਟਰੰਪ ਜਮਹੂਰੀਅਤ ਲਈ ਖ਼ਤਰਾ  ਬਾਇਡਨ
ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ। -ਫੋਟੋ: ਪੀਟੀਆਈ
Advertisement

ਵਾਸ਼ਿੰਗਟਨ, 8 ਮਾਰਚ
ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਦੌੜ ਵਿਚ ਸ਼ਾਮਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰਵਾਇਤੀ ਵਿਰੋਧੀ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਾਬਕਾ ਅਮਰੀਕੀ ਸਦਰ ਦੇਸ਼ ਦੀ ਜਮਹੂਰੀਅਤ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੇ ਕਾਰਜਕਾਲ ਵਿਚ ਜਮਹੂਰੀਅਤ ਤੇ ਦੇਸ਼ ਦੀ ਆਜ਼ਾਦੀ ਖ਼ਤਰੇ ਵਿਚ ਸੀ। ਬਾਇਡਨ ਦੇ ਦੋਸ਼ ਲਾਇਆ ਕਿ ਟਰੰਪ ਨੇ ਰੂਸ ਅੱਗੇ ਗੋਡੇ ਟੇਕੇ ਅਤੇ ‘ਗੁੱਸੇ, ਵੈਰ-ਵਿਰੋਧ ਤੇ ਰਾਜ ਪਲਟੇ’ ਦੀ ਹਮਾਇਤ ਕੀਤੀ। ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਆਪਣੇ ਆਖਰੀ ਸਟੇਟ ਆਫ਼ ਦਿ ਯੂਨੀਅਨ ਸੰਬੋਧਨ ਦੌਰਾਨ ਬਾਇਡਨ ਨੇ ਟਰੰਪ ਦਾ ਨਾਮ ਲਏ ਬਿਨਾਂ ਆਪਣੀ ਤਕਰੀਰ ਦੌਰਾਨ ਘੱਟੋ-ਘੱਟ 13 ਵਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਦਾ ਜ਼ਿਕਰ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਵਜੋਂ ਕੀਤਾ। ਸੁਪਰ ਮੰਗਲਵਾਰ ਮਗਰੋਂ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਮੁੱਖ ਮੁਕਾਬਲਾ ਬਾਇਡਨ ਤੇ ਟਰੰਪ ਵਿਚਾਲੇ ਤੈਅ ਹੋ ਗਿਆ ਹੈ। ਬਾਇਡਨ (81), ਜੋ ਅਮਰੀਕਾ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਹਨ, ਨੇ ਟਰੰਪ (77) ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਬਾਰੇ ਹਾਲੀਆ ਟਿੱਪਣੀ, ਪਰਵਾਸ, ਜਨਵਰੀ 6 ਦੀ ਬਗਾਵਤ (ਅਮਰੀਕੀ ਸੰਸਦ ’ਤੇ ਹਮਲੇ), ਗਰਭਪਾਤ ਤੇ ਗੰਨ ਕੰਟਰੋਲ ਜਿਹੇ ਵੱਖ ਵੱਖ ਮੁੱਦਿਆਂ ’ਤੇ ਘੇਰਿਆ। ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਬਾਇਡਨ ਨੇ ਕਿਹਾ, ‘‘ਇਕ ਰਾਸ਼ਟਰਪਤੀ, ਜਿਸ ਕੋਲ ਮੇਰੇ ਤੋਂ ਪਹਿਲਾਂ ਦੇਸ਼ ਦੀ ਕਮਾਨ ਸੀ, ਆਪਣੇ ਬੁਨਿਆਦੀ ਫ਼ਰਜ਼ ਨਿਭਾਉਣ ਵਿਚ ਵੀ ਨਾਕਾਮ ਰਿਹਾ। ਕਿਸੇ ਵੀ ਰਾਸ਼ਟਰਪਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਮਰੀਕੀ ਲੋਕਾਂ ਦੀ ਸੰਭਾਲ ਕਰੇ। ਇਹ ਨਾਮੁਆਫ਼ੀਯੋਗ ਹੈ। ਹੁਣ ਸਾਬਕਾ ਰਿਪਬਲਿਕਨ ਰਾਸ਼ਟਰਪਤੀ (ਟਰੰਪ), ਪੂਤਿਨ ਨੂੰ ਕਹਿੰਦਾ ਹੈ, ‘‘ਤੂੰ ਜੋ ਕਰਨਾ ਹੈ ਕਰ ਲੈ’’। -ਪੀਟੀਆਈ

Advertisement

‘ਭਾਰਤ ਨਾਲ ਭਾਈਵਾਲੀ ਮਜ਼ਬੂਤ ਕਰ ਰਿਹੈ ਅਮਰੀਕਾ’

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਰਥਿਕ ਵਿਵਹਾਰ, ਤਾਇਵਾਨ ਜਲ-ਡਮਰੂ ਖੇਤਰ ਵਿਚ ਸ਼ਾਂਤੀ ਤੇ ਸੁਰੱਖਿਆ ਲਈ ਚੀਨ ਖਿਲਾਫ਼ ਖੜ੍ਹਾ ਹੈ ਅਤੇ ਭਾਰਤ ਜਿਹੇ ਸਹਿਯੋਗੀਆਂ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਖਰੀ ‘ਸਟੇਟ ਆਫ਼ ਦਿ ਯੂਨੀਅਨ’ ਸੰਬੋਧਨ ਵਿਚ ਬਾਇਡਨ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਟਕਰਾਅ ਨਹੀਂ ਬਲਕਿ ਮੁਕਾਬਲਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਪੇਈਚਿੰਗ ਖਿਲਾਫ਼ 21ਵੀਂ ਸਦੀ ਵਿਚ ਮੁਕਾਬਲਾ ਜਿੱਤਣ ਲਈ ਮਜ਼ਬੂਤ ਸਥਿਤੀ ਵਿਚ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×