For the best experience, open
https://m.punjabitribuneonline.com
on your mobile browser.
Advertisement

Trump delays tariffs ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 25 ਫੀਸਦ ਟੈਕਸ ਮਹੀਨੇ ਲਈ ਮੁਲਤਵੀ

10:48 PM Mar 06, 2025 IST
trump delays tariffs ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 25 ਫੀਸਦ ਟੈਕਸ ਮਹੀਨੇ ਲਈ ਮੁਲਤਵੀ
Advertisement

ਵਾਸ਼ਿੰਗਟਨ, 6 ਮਾਰਚ

Advertisement

Trump delays tariffs ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੈਕਸਿਕੋ ਦੀ ਰਾਸ਼ਟਰਪਤੀ Claudia Sheinbaum ਨਾਲ ਗੱਲਬਾਤ ਮਗਰੋਂ ਮੈਕਸਿਕੋ ਤੋਂ ਆਉਣ ਵਾਲੀਆਂ ਜ਼ਿਆਦਾਤਰ ਵਸਤਾਂ ’ਤੇ 25 ਪ੍ਰਤੀਸ਼ਤ ਟੈਰਿਫ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।

Advertisement

ਟਰੰਪ ਨੇ ਇਹ ਐਲਾਨ ਆਪਣੇ ਵਣਜ ਮੰਤਰੀ ਹਾਵਰਡ ਲੂਟਨਿਕ ਦੇ ਉਸ ਬਿਆਨ ਤੋਂ ਬਾਅਦ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਅਤੇ ਮੈਕਸਿਕੋ ਦੋਵਾਂ ’ਤੇ ਲੱਗਣ ਵਾਲੇ 25 ਫੀਸਦ ਟੈਕਸ ਨੂੰ ਇਕ ਮਹੀਨੇ ਲਈ ਮੁਅੱਤਲ ਕੀਤਾ ਜਾ ਸਕਦਾ ਹੈ।

ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੂਟਨਿਕ Howard Lutnick ਨੇ ਵੀਰਵਾਰ ਨੂੰ ਸੀਐੱਨਬੀਸੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੇ ਮੈਕਸਿਕੋ ਤੋਂ ਦਰਾਮਦ ਬਹੁਤੇ ਉਤਪਾਦਾਂ ਤੇ ਸੇਵਾਵਾਂ ’ਤੇ ਲਾਏ 25 ਫੀਸਦ ਟੈਕਸ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਸਕਦੇ ਹਨ।

ਲੂਟਨਿਕ ਨੇ ਕਿਹਾ ਸੀ ਕਿ ਦਰਾਮਦ ਟੈਕਸਾਂ ਵਿੱਚ ਇੱਕ ਮਹੀਨੇ ਦੀ ਦੇਰੀ ‘ਸੰਭਾਵੀ ਤੌਰ ’ਤੇ ਸਾਰੇ USMCA-ਅਨੁਕੂਲ ਵਸਤਾਂ ਅਤੇ ਸੇਵਾਵਾਂ ਨੂੰ ਕਵਰ ਕਰੇਗੀ।’’

ਲੂਟਨਿਕ ਨੇ ਸੰਭਾਵਨਾ ਜਤਾਈ ਸੀ ਕਿ ਅਮਰੀਕਾ ਉਨ੍ਹਾਂ ਦੋਵਾਂ ਮੁਲਕਾਂ ਤੋਂ ਜੋ ਵੀ ਦਰਾਮਦ ਕਰਦਾ ਹੈ, ਉਸ ਵਿੱਚੋਂ ਅੱਧੇ ਤੋਂ ਵੱਧ ਛੋਟ ਲਈ ਯੋਗ ਹੋਣਗੇ।ਲੂਟਨਿਕ ਨੇ ਕਿਹਾ ਕਿ ਇਹ ਰਾਹਤ ਸਿਰਫ 2 ਅਪਰੈਲ ਤੱਕ ਰਹੇਗੀ, ਜਦੋਂ ਟਰੰਪ ਪ੍ਰਸ਼ਾਸਨ ਪਰਸਪਰ ਟੈਰਿਫ(Reciprocal Tax) ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। -ਏਪੀ

Advertisement
Tags :
Author Image

Advertisement