For the best experience, open
https://m.punjabitribuneonline.com
on your mobile browser.
Advertisement

ਸਾਊਥ ਕੈਰੋਲਾਈਨਾ ਦੀਆਂ ਪ੍ਰਾਇਮਰੀ ਚੋਣਾਂ ’ਚ ਟਰੰਪ ਨੇ ਹੇਲੀ ਨੂੰ ਹਰਾਇਆ

07:57 AM Feb 26, 2024 IST
ਸਾਊਥ ਕੈਰੋਲਾਈਨਾ ਦੀਆਂ ਪ੍ਰਾਇਮਰੀ ਚੋਣਾਂ ’ਚ ਟਰੰਪ ਨੇ ਹੇਲੀ ਨੂੰ ਹਰਾਇਆ
ਸਾਊਥ ਕੈਰੋਲਾਈਨਾ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਮਿਲੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਡੋਨਲਡ ਟਰੰਪ ਤੇ ਰਿਪਬਲਿਕਨ ਪਾਰਟੀ ਦੇ ਹੋਰ ਆਗੂ। -ਫੋਟੋ: ਰਾਇਟਰਜ਼
Advertisement

ਚਾਰਲਸਟਨ, 25 ਫਰਵਰੀ
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਬਣਨ ਦੇ ਦਾਅਵੇਦਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਨਿੱਕੀ ਹੇਲੀ ਨੂੰ ਉਸ ਦੇ ਘਰੇਲੂ ਰਾਜ ਸਾਊਥ ਕੈਰੋਲਾਈਨਾ ਦੀਆਂ ਪ੍ਰਾਇਮਰੀ ਚੋਣਾਂ ’ਚ ਹਰਾ ਦਿੱਤਾ ਹੈ।
ਸਾਊਥ ਕੈਰੋਲਾਈਨਾ ਦੀ ਸਾਬਕਾ ਗਵਰਨਰ ਹੇਲੀ (52) ਨੇ ਪ੍ਰਾਇਮਰੀ ਚੋਣਾਂ ’ਚ ਹਾਰ ਮਿਲਣ ਤੋਂ ਬਾਅਦ ਪੰਜ ਮਾਰਚ ਨੂੰ ‘ਸੁਪਰ ਟਿਊਜ਼ਡੇਅ’ ਨੂੰ ਹੋਣ ਵਾਲੀਆਂ ਚੋਣਾਂ ’ਚ ਟਰੰਪ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਦਾ ਅਹਿਦ ਲਿਆ। ਪੰਜ ਮਾਰਚ ਨੂੰ ਦੇਸ਼ ਭਰ ਦੇ 21 ਰਾਜਾਂ ਵਿੱਚ ਰਿਪਬਲਿਕਨ ਪ੍ਰਾਇਮਰੀ ਚੋਣਾਂ ਹੋਣਗੀਆਂ। ਸੁਪਰ ਟਿਊਜ਼ਡੇਅ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਉਹ ਦਿਨ ਹੁੰਦਾ ਹੈ ਜਦੋਂ ਸਭ ਤੋਂ ਵੱਧ ਰਾਜਾਂ ’ਚ ਪ੍ਰਾਇਮਰੀ ਤੇ ਕੌਕਸ ਚੋਣਾਂ ਹੁੰਦੀਆਂ ਹਨ। ਤਕਰੀਬਨ 90 ਫੀਸਦ ਵੋਟਾਂ ਦੀ ਗਿਣਤੀ ਤੋਂ ਬਾਅਦ ਹੇਲੀ ਨੂੰ 39.4 ਫੀਸਦ ਜਦਕਿ ਟਰੰਪ ਨੂੰ 59.9 ਫੀਸਦ ਵੋਟਾਂ ਮਿਲੀਆਂ। ਦੋਵਾਂ ਆਗੂਆਂ ਨੂੰ ਮਿਲੀਆਂ ਵੋਟਾਂ ਵਿੱਚ 20 ਫੀਸਦ ਦਾ ਫਰਕ ਰਿਹਾ। ਇਸ ਜਿੱਤ ਦੇ ਨਾਲ ਹੀ ਟਰੰਪ ਨੇ ਲਗਾਤਾਰ ਤੀਜੀ ਵਾਰ ਰਬਿਲਿਕਨ ਉਮੀਦਵਾਰ ਚੁਣੇ ਜਾਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ। ਕਿਸੇ ਵੀ ਦਾਅਵੇਦਾਰ ਨੂੰ ਪਾਰਟੀ ਦਾ ਉਮੀਦਵਾਰ ਬਣਨ ਲਈ 1215 ਡੈਲੀਗੇਟ ਦੀ ਹਮਾਇਤ ਦੀ ਲੋੜ ਹੈ। ਹੇਲੀ ਨੇ ਹੁਣ ਤੱਕ 17 ਅਤੇ ਟਰੰਪ ਨੇ 92 ਡੈਲੀਗੇਟ ਦੀ ਹਮਾਇਤ ਹਾਸਲ ਕਰ ਲਈ ਹੈ। ਹੇਲੀ ਨੇ ਕਿਹਾ, ‘ਮੈਂ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਸਾਊਥ ਕੈਰੋਲਾਈਨਾ ’ਚ ਭਾਵੇਂ ਕੁਝ ਵੀ ਹੋ ਜਾਵੇ ਮੈਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਲੜਾਈ ਜਾਰੀ ਰੱਖਾਂਗੀ। ਮੈਂ ਆਪਣੀ ਗੱਲ ’ਤੇ ਕਾਇਮ ਰਹਿਣ ਵਾਲੀ ਮਹਿਲਾ ਹਾਂ। ਮੈਂ ਇਹ ਲੜਾਈ ਨਹੀਂ ਛੱਡ ਰਹੀ। ਜ਼ਿਆਦਾਤਰ ਅਮਰੀਕੀ ਡੋਨਲਡ ਟਰੰਪ ਤੇ ਰਾਸ਼ਟਰਪਤੀ ਜੋਅ ਬਾਇਡਨ ਦੋਵਾਂ ਨੂੰ ਹੀ ਪਸੰਦ ਨਹੀਂ ਕਰਦੇ।’ ਟਰੰਪ ਨੇ ਸਾਊਥ ਕੈਰੋਲਾਈਨਾ ਦੇ ਕੋਲੰਬੀਆ ’ਚ ਆਪਣੀ ਜਿੱਤ ਦਾ ਜਸ਼ਨ ਮਨਾਇਆ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਨਾ ਤਾਂ ਹੇਲੀ ਦਾ ਜ਼ਿਕਰ ਕੀਤਾ ਤੇ ਨਾ ਹੀ ਉਨ੍ਹਾਂ ਨੂੰ ਦੌੜ ’ਚੋਂ ਹਟਣ ਲਈ ਕਿਹਾ। -ਪੀਟੀਆਈ

Advertisement

Advertisement
Author Image

Advertisement
Advertisement
×