For the best experience, open
https://m.punjabitribuneonline.com
on your mobile browser.
Advertisement

ਟਰੰਪ ਵੱਲੋਂ ਹੈਰਿਸ ’ਤੇ ਨਿੱਜੀ ਹਮਲੇ ਜਾਰੀ

07:43 AM Aug 19, 2024 IST
ਟਰੰਪ ਵੱਲੋਂ ਹੈਰਿਸ ’ਤੇ ਨਿੱਜੀ ਹਮਲੇ ਜਾਰੀ
ਪੈਨਸਿਲਵੇਨੀਆ ’ਚ ਚੋਣ ਪ੍ਰਚਾਰ ਕਰਦੇ ਹੋਏ ਡੋਨਲਡ ਟਰੰਪ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 18 ਅਗਸਤ
ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਪਾਰਟੀ ਦੀ ਕਮਲਾ ਹੈਰਿਸ ਖ਼ਿਲਾਫ਼ ਨਿੱਜੀ ਹਮਲਾ ਕਰਦਿਆਂ ਕਿਹਾ ਕਿ ਉਹ ‘ਉਸ ਤੋਂ ਕਿਤੇ ਜ਼ਿਆਦਾ ਵਧੀਆ ਦਿਖਦੇ ਹਨ।’ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਸ਼ਨਿਚਰਵਾਰ ਨੂੰ ਪੈਨਸਿਲਵੇਨੀਆ ’ਚ ਇਕ ਰੈਲੀ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਨੇ ‘ਟਾਈਮ’ ਮੈਗਜ਼ੀਨ ਦੇ ਕਵਰ ਦਾ ਹਵਾਲਾ ਦਿੱਤਾ ਜਿਸ ’ਚ ਉਪ ਰਾਸ਼ਟਰਪਤੀ ਹੈਰਿਸ ਨੂੰ ਦਿਖਾਇਆ ਗਿਆ ਹੈ।
ਟਰੰਪ (78) ਨੇ ‘ਟਾਈਮ’ ਮੈਗਜ਼ੀਨ ਦੇ ਚਿੱਤਰਕਾਰ ਵੱਲੋਂ ਹੈਰਿਸ (59) ਦੀ ਤਸਵੀਰ ਨਾਲ ‘ਵਧੇਰੇ ਦਰਿਆਦਿਲੀ’ ਦਿਖਾਉਣ ਦੀ ਆਲੋਚਨਾ ਕਰਦਿਆਂ ਕਿਹਾ, ‘‘ਮੈਂ ਉਸ ਤੋਂ ਕਿਤੇ ਜ਼ਿਆਦਾ ਵਧੀਆ ਦਿਖਦਾ ਹਾਂ।’’ ਟਰੰਪ ਪਿਛਲੀਆਂ ਰੈਲੀਆਂ ’ਚ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕਰ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਟਾਈਮ ਮੈਗਜ਼ੀਨ ਕੋਲ ਹੈਰਿਸ ਦੀ ਕੋਈ ਤਸਵੀਰ ਨਹੀਂ ਹੈ। ਉਨ੍ਹਾਂ ਕੋਲ ਇਕ ਵਧੀਆ ਕਲਾਕਾਰ ਹੈ ਜੋ ਉਨ੍ਹਾਂ ਦੀਆਂ ਤਸਵੀਰਾਂ ਬਣਾ ਰਿਹਾ ਹੈ। ਉਨ੍ਹਾਂ ਬਹੁਤ ਸਾਰੀਆਂ ਤਸਵੀਰਾਂ ਲਈਆਂ ਜੋ ਕੰਮ ਨਹੀਂ ਆਈਆਂ, ਇਸ ਲਈ ਉਨ੍ਹਾਂ ਸਕੈੱਚ ਕਲਾਕਾਰ ਨੂੰ ਕੰਮ ’ਤੇ ਰੱਖਿਆ।’’ ਟਰੰਪ ਨੇ ਹੈਰਿਸ ’ਤੇ ਉਸ ਦੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਪਿਛਲੇ ਹਫ਼ਤੇ ਕਿਹਾ ਸੀ ਕਿ ਹੈਰਿਸ ’ਤੇ ਨਿੱਜੀ ਤੌਰ ’ਤੇ ਹਮਲੇ ਕਰਨ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement