ਟਰੰਪ ਨੇ ਰੂਬੀਓ ਨੂੰ ਵਿਦੇਸ਼ ਮੰਤਰੀ ਅਤੇ ਮਾਈਕਲ ਵਾਲਟਜ਼ ਨੂੰ ਐੱਨਐੱਸਏ ਚੁਣਿਆ
06:22 AM Nov 13, 2024 IST
Advertisement
ਵਾਸ਼ਿੰਗਟਨ, 12 ਨਵੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਤੇ ਸੰਸਦ ਮੈਂਬਰ ਮਾਈਕਲ ਵਾਲਟਜ਼ ਨੂੰ ਕੌਮੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਹੈ। ਰੂਬੀਓ (53) ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਹੈ। ਉਹ ਭਾਰਤ-ਅਮਰੀਕਾ ਸਬੰਧਾਂ ਦੇ ਹਮਾਇਤੀ ਰਹੇ ਹਨ। ਵਾਲਟਜ਼ (50) ਵੀ ਭਾਰਤ ਦੇ ਪੁਰਾਣੇ ਹਮਾਇਤੀ ਰਹੇ ਹਨ। ਟਰੰਪ ਨੇ ਰੂਬੀਓ ਨੂੰ ਵਿਦੇਸ਼ ਮੰਤਰੀ ਤੇ ਵਾਲਟਜ਼ ਨੂੰ ਕੌਮੀ ਸੁਰੱਖਿਆ ਸਲਾਹਕਾਰ ਚੁਣ ਕੇ ਆਪਣੇ ਪ੍ਰਸ਼ਾਸਨ ਤਹਿਤ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗਾਰੰਟੀ ਦਿੱਤੀ ਹੈ। ਇਸੇ ਤਰ੍ਹਾਂ ਟਰੰਪ ਨੇ ਸਾਬਕਾ ਪ੍ਰਤੀਨਿਧ ਲੀ ਜ਼ੈਲਡਿਨ ਨੂੰ ਵਾਤਾਵਰਣ ਰੱਖਿਆ ਏਜੰਸੀ (ਈਪੀਏ) ਦਾ ਮੁਖੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿਆਸੀ ਸਲਾਹਕਾਰ ਸਟੀਫਨ ਮਿੱਲਰ ਨੂੰ ਆਪਣੇ ਨਵੇਂ ਪ੍ਰਸ਼ਾਸਨ ’ਚ ਨੀਤੀ ਮਾਮਲਿਆਂ ਦਾ ਉਪ ਮੁਖੀ ਨਿਯੁਕਤ ਕੀਤਾ ਹੈ। -ਪੀਟੀਆਈ
Advertisement
Advertisement
Advertisement