ਟਰੰਪ ਨੇ ਕਲੋਰਾਡੋ ਚੋਣ ਮਾਮਲੇ ਵਿੱਚ ਜਿੱਤ ਦਾ ਜਸ਼ਨ ਮਨਾਇਆ
ਫੋਰਟ ਡੌਜ, 19 ਨਵੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਆਇਓਵਾ ਦੀ ਵਾਪਸੀ ਯਾਤਰਾ ਦੌਰਾਨ ਇਕ ਚੋਣ ਮਾਮਲੇ ਵਿਚ ਜਿੱਤ ਦਾ ਜਸ਼ਨ ਮਨਾਇਆ। ਟਰੰਪ ਨੇ ਆਪਣੇ ਰਾਜਨੀਤਕ ਦੁਸ਼ਮਣਾਂ ਦੀ ਆਲੋਚਨਾ ਕੀਤੀ ਤੇ ਆਪਣੇ ਸਮਰਥਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਦੇ ਅੱਗੇ ਆਪਣੀਆਂ ਮੰਗਾਂ ਰੱਖਣ ਤੇ ਸ਼ਿਕਾਇਤਾਂ ਕਰਨ ਤੋਂ ਪਿੱਛੇ ਨਾ ਹਟਣ। ਦੱਸਣਯੋਗ ਹੈ ਕਿ ਕਲੋਰਾਡੋ ਦੇ ਇਕ ਜੱਜ ਨੇ ਸ਼ੁੱਕਰਵਾਰ ਰਾਜ ਦੀਆਂ ਪ੍ਰਾਇਮਰੀ ਚੋਣਾਂ ਤੋਂ ਟਰੰਪ ਨੂੰ ਦੂਰ ਰੱਖਣ ਦੇ ਯਤਨ ਨੂੰ ਖਾਰਜ ਕਰ ਦਿੱਤਾ ਸੀ। ਜੱਜ ਨੇ ਕਿਹਾ ਸੀ ਕਿ ਟਰੰਪ ਛੇ ਜਨਵਰੀ, 2021 ਨੂੰ ਯੂਐੱਸ ਕੈਪੀਟਲ (ਸੰਸਦ ਭਵਨ ਕੰਪਲੈਕਸ) ਉਤੇ ਹਮਲੇ ਦੌਰਾਨ ਹੋਈ ਬਗਾਵਤ ਵਿਚ ਤਾਂ ਸ਼ਾਮਲ ਸਨ ਪਰ ਇਸ ਨਾਲ ਇਹ ਸਪੱਸ਼ਟ ਨਹੀਂ ਹੁੰਦਾ ਕਿ ਬਾਗ਼ੀਆਂ ਨੂੰ ਸਰਕਾਰੀ ਇਮਾਰਤ ਵਿਚ ਦਾਖਲੇ ਤੋਂ ਰੋਕਣ ਵਾਲੀ ਨਾਗਰਿਕ ਗ੍ਰਹਿ ਯੁੱਧ ਦੇ ਯੁੱਗ ਦੀ ਸੰਵਿਧਾਨਕ ਸੋਧ ਰਾਸ਼ਟਰਪਤੀ ਉਤੇ ਲਾਗੂ ਹੁੰਦੀ ਹੈ ਜਾਂ ਨਹੀਂ। ਮਿਨੀਸੋਟਾ ਤੇ ਮਿਸ਼ੀਗਨ ਵਿਚ ਇਸੇ ਤਰ੍ਹਾਂ ਦੇ ਮਾਮਲਿਆਂ ਵਿਚ ਫੈਸਲਿਆਂ ਤੋਂ ਬਾਅਦ ਇਹ ਟਰੰਪ ਦੀ ਹਾਲੀਆ ਜਿੱਤ ਹੈ। -ਪੀਟੀਆਈ