ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦੇ ਸ਼ੋਅ ਦੀ ਰਿਹਰਸਲ ’ਚ ਪੁੱਜੇ ਟਰੂਡੋ

06:23 AM Jul 16, 2024 IST
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਾਇਕ ਦਿਲਜੀਤ ਦੁਸਾਂਝ ਨੂੰ ਿਮਲਦੇ ਹੋਏ।

* ਦੋਵਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕੀਤੀਆਂ ਸਾਂਝੀਆਂ

Advertisement

ਨਵੀਂ ਦਿੱਲੀ, 15 ਜੁਲਾਈ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਤੋਂ ਪਹਿਲਾਂ ਅਚਾਨਕ ਉਨ੍ਹਾਂ ਨੂੰ ਮਿਲਣ ਪਹੁੰਚੇ। ਦੋਸਾਂਝ ਨੇ ਟਰੂਡੋ ਦੀ ਫੇਰੀ ਦੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਅਤੇ ਟਰੂਡੋ ਹੱਥ ਜੋੜ ਕੇ ਇੱਕ-ਦੂਜੇ ਨੂੰ ਬੁਲਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਦੋਵਾਂ ਨੂੰ ਜੱਫੀ ਪਾਉਂਦੇ ਵੀ ਦੇਖਿਆ ਜਾ ਸਕਦਾ ਹੈ। ਟਰੂਡੋ ਨੇ ਗਾਇਕ ਦੀ ਟੀਮ ਨਾਲ ਫੋਟੋਆਂ ਵੀ ਖਿਚਵਾਈਆਂ। ਇਸ ਦੌਰਾਨ ਟੀਮ ਨੇ ‘ਜਸਟਿਨ, ਜਸਟਿਨ’ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦਿਲਜੀਤ ਵੱਲੋਂ ਵਾਰ-ਵਾਰ ਕਹੀ ਜਾਣ ਵਾਲੀ ਲਾਈਨ ‘ਪੰਜਾਬੀ ਆ ਗਏ ਓਏ’ ਵੀ ਦੁਹਰਾਈ। ਦੋਸਾਂਝ ਨੇ ਟਰੂਡੋ ਦੀ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਵੰਨ-ਸੁਵੰਨਤਾ ਕੈਨੇਡਾ ਦੀ ਖਾਸੀਅਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰਚਦਾ ਦੇਖਣ ਪਹੁੰਚੇ।’’ ਉਸ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਿਲੇ ਸਨਮਾਨ ਲਈ ਬਹੁਤ ਧੰਨਵਾਦੀ ਹਾਂ, ਇੱਥੋਂ ਦੇ ਭਾਈਚਾਰੇ ਵੱਲੋਂ ਮਿਲਿਆ ਪਿਆਰ ਸਚਮੁੱਚ ਦਿਲ ਨੂੰ ਛੂਹਣ ਵਾਲਾ ਹੈ। ਇਹ ਟੂਰ ਸਾਡੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ ਅਤੇ ਮੈਂ ਸੰਗੀਤ ਰਾਹੀਂ ਲੋਕਾਂ ਨੂੰ ਇਕੱਠੇ ਕਰਨ ਦੇ ਮਿਲੇ ਇਸ ਮੌਕੇ ਲਈ ਸਭ ਦਾ ਧੰਨਵਾਦੀ ਹਾਂ।’’ ਟਰੂਡੋ ਨੇ ਵੀ ਇੰਸਟਾਗ੍ਰਾਮ ’ਤੇ ਦਿਲਜੀਤ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਨੇ ਆਪਣੇ ਦੌਰੇ ਦੀ ਸ਼ੁਰੂਆਤ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ’ਚ ਯਾਦਗਾਰ ਪ੍ਰਦਰਸ਼ਨ ਨਾਲ ਕੀਤੀ ਸੀ ਅਤੇ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿੱਚ ਸ਼ੋਅ ਦੇ ਨਾਲ ਦਿਲ-ਲੁਮਿਨਾਤੀ ਟੂਰ ਦੀ ਸਮਾਪਤੀ ਹੋਵੇਗੀ। ਇਸ ਟੂਰ ਦੌਰਾਨ ਦਿਲਜੀਤ ਦੁਸਾਂਝ ਨੂੰ ‘ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ’ ’ਚ ਲਾਈਵ ਪ੍ਰਫਾਰਮੈਂਸ ਦਾ ਵੀ ਸੱਦਾ ਦਿੱਤਾ ਗਿਆ ਸੀ ਜਿਸ ਨੇ ਆਲਮੀ ਪੱਧਰ ’ਤੇ ਸੁਰਖੀਆਂ ਬਟੋਰੀਆਂ ਸਨ।
-ਪੀਟੀਆਈ/ਆਈਏਐੱਨਐੱਸ

Advertisement
Advertisement
Tags :
Diljit DosanjhJustin TrudeauPunjabi News