ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੱਕ ਅਪਰੇਟਰਾਂ ਵੱਲੋਂ ਘੱਟ ਰੇਟ ’ਤੇ ਸਪੈਸ਼ਲ ਢੋਆ-ਢੁਆਈ ਤੋਂ ਇਨਕਾਰ

08:57 AM Sep 05, 2024 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਸਤੰਬਰ
ਸਪੈਸ਼ਲ ਢੋਅ-ਢੋਆਈ ਦੇ ਘੱਟ ਰੇਟ ਤੈਅ ਕਰਨ ਤੋਂ ਖਫ਼ਾ ਦੀ ਦਸਮੇਸ਼ ਟਰੱਕ ਅਪਰੇਟਰਜ਼ ਯੂਨੀਅਨ ਦੇ ਟਰੱਕ ਅਪਰੇਟਰਾਂ ਨੇ ਸਪੈਸ਼ਲ ਢੋਆ-ਢੁਆਈ ਦਾ ਸਮੁੱਚਾ ਕੰਮਕਾਜ ਠੱਪ ਰੱਖਿਆ ਹੋਇਆ ਅਤੇ ਘੱਟ ਰੇਟ ’ਤੇ ਕੰਮ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਟਰੱਕ ਅਪਰੇਟਰਾਂ ਜਗਦੀਸ਼ ਕੁਮਾਰ ਅਤੇ ਰਾਜਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਢੋਆ-ਢੁਆਈ ਦੇ ਵੱਧ ਰੇਟ ਤੈਅ ਕੀਤੇ ਗਏ ਹਨ ਪਰ ਠੇਕੇਦਾਰ ਵਲੋਂ ਟਰੱਕ ਅਪਰੇਟਰਾਂ ਨੂੰ ਘੱਟ ਰੇਟ ਦਿੱਤੇ ਜਾ ਰਹੇ ਹਨ। ਘੱਟ ਰੇਟ ’ਤੇ ਕੰਮ ਕਰਕੇ ਟਰੱਕ ਅਪਰੇਟਰਾਂ ਦੇ ਪੱਲ੍ਹੇ ਕੁੱਝ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਹਿਰ ਦੀ ਅੰਦਰੂਨੀ ਸੜਕ ਰਾਹੀਂ ਗੁਦਾਮਾਂ ਤੋਂ ਲੈ ਕੇ ਮਾਲ ਗੱਡੀਆਂ ਤੱਕ ਢੋਅ-ਢੋਆਈ ਦਾ ਕੰਮ ਕਰਦੇ ਸੀ ਪਰ ਇਸ ਵਾਰ ਅੰਦਰੂਨੀ ਸੜਕ ਦੀ ਬਜਾਏ ਸ਼ਹਿਰ ਤੋਂ ਬਾਹਰ ਮੁੱਖ ਸੜਕ ਬਾਈਪਾਸ ਦਾ ਰੂਟ ਤੈਅ ਕੀਤਾ ਗਿਆ ਹੈ ਜਿਸ ਕਾਰਨ ਗੱਡੀ ਹਰ ਗੇੜੇ ਘੱਟੋ ਘੱਟ ਦਸ ਕਿਲੋਮੀਟਰ ਵੱਧ ਚੱਲੇਗੀ ਜਿਸ ਕਾਰਨ ਡੀਜ਼ਲ ਦੀ ਪਖਤ ਵੀ ਵੱਧ ਹੋਵੇਗੀ ਜਦੋਂ ਕਿ ਡੀਜ਼ਲ ਦਾ ਰੇਟ ਪਹਿਲਾਂ ਹੀ ਆਸਮਾਨ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਲੰਘ ਰਹੇ ਟਰੱਕ ਅਪਰੇਟਰਾਂ ਨੂੰ ਆਰਥਿਕ ਢਾਹ ਲੱਗੇਗੀ। ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰਾਂ ਨੇ ਸਪੈਸ਼ਲ ਢੋਆ-ਢੁਆਈ ਦਾ ਕੰਮ ਘੱਟ ਰੇਟ ’ਤੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਦਾ ਕਹਿਣਾ ਹੈ ਕਿ ਟਰੱਕ ਅਪਰੇਟਰਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ। ਜ਼ਿਲ੍ਹਾ ਪ੍ਰਸ਼ਾਸ਼ਨ, ਸਬੰਧਤ ਠੇਕੇਦਾਰ ਅਤੇ ਟਰੱਕ ਅਪਰੇਟਰਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਨਿਬੇੜਨ ਦੇ ਯਤਨ ਕੀਤੇ ਜਾ ਰਹੇ ਹਨ।

Advertisement

ਬਾਹਰੀ ਟਰੱਕਾਂ ਨੂੰ ਰੋਕ ਕੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ ਕੇਸ ਦਰਜ

ਥਾਣਾ ਸਿਟੀ-1 ਪੁਲੀਸ ਨੇ ਲੰਘੇ ਦਿਨ ਐਫ਼ਸੀਆਈ ਗੁਦਾਮ ਵਿੱਚ ਟਰੱਕ ਅਪਰੇਟਰਾਂ ਵਲੋਂ ਬਾਹਰੀ ਟਰੱਕਾਂ ਨੂੰ ਢੋਅ-ਢੁਆਈ ਕਰਨ ਤੋਂ ਰੋਕਣ ਮੌਕੇ ਹੋਏ ਹੰਗਾਮੇ ਤੋਂ ਬਾਅਦ ਦੋ ਜਣਿਆਂ ਸਮੇਤ 25/30 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਅਨਿਲ ਕੁਮਾਰ ਵਾਸੀ ਇੰਦਰਾ ਬਸਤੀ ਸੁਨਾਮ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੀ ਰੇਲਵੇ ਸਟੇਸ਼ਨ ਚਾਵਲਾ ਦੀ ਲੋਡਿੰਗ ਦੌਰਾਨ ਟਰੱਕ ਅਪਰੇਟਰਾਂ ਅਤੇ ਟਰੱਕ ਡਰਾਈਵਰਾਂ ਦੇ ਵਿਚਕਾਰ ਲੜਾਈ ਝਗੜੇ ਕਾਰਨ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕੀਤੀ ਗਈ। ਇਨ੍ਹਾਂ ਬਿਆਨਾਂ ’ਤੇ ਪੁਲੀਸ ਨੇ ਜਸਵਿੰਦਰ ਸਿੰਘ ਉਰਫ਼ ਭੋਲਾ ਵਾਸੀ ਸੋਹੀਆਂ ਖੁਰਦ, ਸ਼ੰਕਰ ਸ਼ਰਮਾ ਵਾਸੀ ਅਨਾਜ ਮੰਡੀ ਸੰਗਰੂਰ ਅਤੇ 25/30 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Advertisement
Advertisement