For the best experience, open
https://m.punjabitribuneonline.com
on your mobile browser.
Advertisement

ਟਰੱਕ ਨੇ ਟੌਲ ਮੁਲਾਜ਼ਮ ਨੂੰ ਦਰੜਿਆ; ਮੌਤ

07:42 AM Mar 30, 2024 IST
ਟਰੱਕ ਨੇ ਟੌਲ ਮੁਲਾਜ਼ਮ ਨੂੰ ਦਰੜਿਆ  ਮੌਤ
Advertisement

ਪੱਤਰ ਪ੍ਰੇਰਕ
ਬੰਗਾ, 29 ਮਾਰਚ
ਫਗਵਾੜਾ-ਨਵਾਂਸ਼ਹਿਰ ਮੁੱਖ ਮਾਰਗ ਵਾਲੇ ਬਹਿਰਾਮ ਟੌਲ ਪਲਾਜ਼ਾ ’ਤੇ ਇੱਕ ਮੁਲਾਜ਼ਮ ਨੂੰ ਟਰੱਕ ਨੇ ਦਰੜ ਦਿੱਤਾ। ਉਸ ਦੀ ਪਛਾਣ ਸੁਸ਼ੀਲ ਕੁਮਾਰ ਵਾਸੀ ਬੰਗਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਉਕਤ ਟੌਲ ਪਲਾਜ਼ੇ ’ਤੇ ਤਾਇਨਾਤ ਸੀ। ਇਸ ਰਾਹੇ ਗੁਜ਼ਰਨ ਵਾਲੇ ਟਰੱਕ ਨੇ ਟੌਲ ਪਲਾਜ਼ਾ ਦਿੱਤੇ ਬਿਨਾਂ ਲੰਘਣਾ ਚਾਹਿਆ। ਮੁਲਾਜ਼ਮ ਦੇ ਮਨ੍ਹਾਂ ਕਰਨ ’ਤੇ ਚਾਲਕ ਨੇ ਟਰੱਕ ਨਾਲ ਉਸ ਨੂੰ ਟੱਕਰ ਮਾਰੀ ਦਿੱਤੀ ਤੇ ਟਰੱਕ ਉਸ ਉਪਰੋਂ ਲੰਘ ਗਿਆ। ਪਤਾ ਲੱਗਦਿਆਂ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿਤ੍ਰਕ ਐਲਾਨਿਆ ਗਿਆ। ਇਸ ਹਾਦਸੇ ਸਬੰਧੀ ਥਾਣਾ ਬਹਿਰਾਮ ਦੀ ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×