For the best experience, open
https://m.punjabitribuneonline.com
on your mobile browser.
Advertisement

ਟਰੱਕ ਖੰਭੇ ਨਾਲ ਟਕਰਾਇਆ; ਡਰਾਈਵਰ ਦੀ ਮੌਤ

10:56 AM Nov 18, 2023 IST
ਟਰੱਕ ਖੰਭੇ ਨਾਲ ਟਕਰਾਇਆ  ਡਰਾਈਵਰ ਦੀ ਮੌਤ
ਹਾਦਸੇ ਤੋਂ ਬਾਅਦ ਟਰੱਕ ਵਿੱਚ ਫਸੀ ਡਰਾਈਵਰ ਦੀ ਲਾਸ਼ ਬਾਹਰ ਕੱਢਦੇ ਹੋਏ ਲੋਕ।
Advertisement

ਡੀਪੀਐੱਸ ਬੱਤਰਾ
ਸਮਰਾਲਾ, 17 ਨਵੰਬਰ
ਅੱਜ ਤੜਕੇ 3 ਵਜੇ ਦੇ ਕਰੀਬ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਲੋਹੇ ਦੀ ਸਕਰੈਪ ਨਾਲ ਭਰੇ ਇੱਕ ਟਰੱਕ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋਣ ਤੋਂ ਬਾਅਦ ਹਾਈਵੋਲਟੇਜ ਤਾਰਾਂ ਟੁੱਟ ਕੇ ਟਰੱਕ ਉੱਤੇ ਡਿੱਗਣ ਕਾਰਨ ਡਰਾਈਵਰ ਦੀ ਕੁਝ ਮਿੰਟਾਂ ਵਿੱਚ ਹੀ ਮੌਤ ਹੋ ਗਈ। ਹਾਦਸੇ ਦੌਰਾਨ ਟਰੱਕ ਕੁਝ ਦੁਕਾਨਾਂ ਦੇ ਅੰਦਰ ਜਾ ਵੜਿਆ ਅਤੇ ਤੜਕਸਾਰ ਦਾ ਸਮਾਂ ਹੋਣ ਕਾਰਨ ਉੱਥੇ ਕਿਸੇ ਦੇ ਵੀ ਨਾ ਹੋਣ ਕਾਰਨ ਇੱਕ ਵੱਡਾ ਦੁਖਾਂਤ ਹੋਣ ਤੋਂ ਬਚਾਅ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ, ਧਾਲੀਵਾਲ (ਗੁਰਦਾਸਪੁਰ) ਤੋਂ ਲੋਹੇ ਦੀ ਸਕਰੈਪ ਲੈ ਕੇ ਇਹ ਟਰੱਕ ਆ ਰਿਹਾ ਸੀ ਅਤੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਇਹ ਟਰੱਕ ਬੰਦ ਪਈਆ ਦੁਕਾਨਾਂ ਦੇ ਅੰਦਰ ਜਾ ਵੜਿਆ ਅਤੇ ਉੱਪਰੋ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਟੁੱਟ ਕੇ ਟਰੱਕ ਦੇ ਉੱਤੇ ਆ ਡਿੱਗੀਆਂ। ਜਿਸ ਕਰਾਨ ਟਰੱਕ ਡਰਾਈਵਰ ਰਾਣਾ ਸਿੰਘ ਨਿਵਾਸੀ ਧਾਲੀਵਾਲ ਦੀ ਘਟਨਾ ਵੇਲੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ, ਟਰੱਕ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਦੁਕਾਨਾਂ ਦੇ ਅੰਦਰ ਵੜਨ ਕਰ ਕੇ ਨੁਕਸਾਨਿਆ ਗਿਆ ਅਤੇ ਡਰਾਈਵਰ ਦੀ ਲਾਸ਼ ਕ੍ਰੇਨਾਂ ਰਾਹੀ ਬਾਹਰ ਕੱਢਣ ਨੂੰ 6 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ। ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਿਆ ਗਿਆ ਹੈ।
ਲੁਧਿਆਣਾ (ਗੁਰਿੰਦਰ ਸਿੰਘ): ਇਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਫੁੱਲੋਵਾਲ ਥਾਣਾ ਜੋਧਾਂ ਵਾਸੀ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਸੁਖਜਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਦੋਸਤ ਕੁਲਵੰਤ ਸਿੰਘ ਵਾਸੀ ਪਿੰਡ ਫੱਲੇਵਾਲ ਨਾਲ ਮੋਟਰਸਾਈਕਲ ’ਤੇ ਆਪਣੇ ਕੰਮ ਲਬਿੜਾ ਆਟੋ ਕਾਰ ਪਿੰਡ ਪਵਾ ਰੋਡ ਸਾਹਨੇਵਾਲ ਤੋਂ ਵਾਪਿਸ ਆ ਰਿਹਾ ਸੀ ਤਾਂ ਪੈਟਰੋਲ ਪੰਪ ਤੋਂ ਥੋੜਾ ਅੱਗੇ ਗਿੱਲ ਬਿਲਡਿੰਗ ਮਟੀਰੀਅਲ ਸਟੋਰ ਡੇਹਲੋਂ ਸਾਹਨੇਵਾਲ ਰੋਡ ਘਵੱਦੀ ਨੇੜੇ ਨਾ-ਮਾਲੂਮ ਵਾਹਨ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਮੋਟਰਸਾਈਕਲ ਵਿੱਚ ਟੱਕਰ ਮਾਰੀ ਜਿਸ ’ਤੇ ਦੋਹੇਂ ਜਣੇ ਹੇਠਾਂ ਡਿੱਗ ਪਏ ਅਤੇ ਨਾਮਾਲੂਮ ਵਾਹਨ ਦਾ ਟਾਇਰ ਸੁਖਜਿੰਦਰ ਸਿੰਘ ਦੇ ਸਿਰ ਉਪਰੋਂ ਤੇ ਕੁਲਵੰਤ ਸਿੰਘ ਦੀ ਸੱਜੀ ਬਾਂਹ ਉਪਰੋਂ ਲੰਘ ਗਿਆ। ਸੁਖਜਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਗੰਭਰ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਗਲੀ ਨੰਬਰ 8 ਡਾਬਾ ਕਲੋਨੀ ਵਾਸੀ ਸੋਨੂੰ ਨੇ ਦੱਸਿਆ ਹੈ ਕਿ ਉਹ ਅਤੇ ਦਿਨੇਸ਼ ਕੁਮਾਰ ਉਰਫ਼ ਅੱਪੂ ਮੋਟਰਸਾਈਕਲ ’ਤੇ ਇੱਕ ਗੱਡੀ ਟਾਟਾ ਇੰਨਟਰਾ ਠੀਕ ਕਰਨ ਲਈ ਵਿਸ਼ਵਕਰਮਾ ਚੌਕ ਤੋਂ ਮੰਜੂ ਸਿਨੇਮਾ ਰੋਡ ਗਏ ਤਾਂ ਰਾਤ 10:15 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਅਣਗਹਿਲੀ ਨਾਲ ਕਾਰ ਨੂੰ ਸੜਕ ਕਿਨਾਰੇ ਖੜੀ ਖਰਾਬ ਗੱਡੀ ਵਿੱਚ ਮਾਰਿਆ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਇਲਾਜ ਲਈ ਦੋਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਦਿਨੇਸ਼ ਕੁਮਾਰ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਦੋਹਾਂ ਮਾਮਲਿਆਂ ’ਚ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਵਾਹਨ ਦੀ ਫੇਟ ਵੱਜਣ ਕਾਰਨ ਰਾਹਗੀਰ ਦੀ ਮੌਤ

ਦੋਰਾਹਾ (ਪੱਤਰ ਪ੍ਰੇਰਕ): ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਦੋਰਾਹਾ ਪੁਲੀਸ ਵੱਲੋਂ ਸੰਨੀ ਸਿੰਘ ਵਾਸੀ ਵਾਲਮੀਕਿ ਮੁਹੱਲਾ ਦੋਰਾਹਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕੀਤੀ ਗਈ ਹੈ। ਸੰਨੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਮੋਟਰਸਾਈਕਲ ’ਤੇ ਦੋਰਾਹਾ ਤੋਂ ਕੱਦੋਂ ਚੌਕ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਥੋੜਾ ਅੱਗੇ ਪੁੱਜਿਆ ਤਾਂ ਦੇਖਿਆ ਕਿ ਅਣਪਛਾਤਾ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਕਿਸੇ ਰਾਹਗੀਰ ਨੇ 108 ਐਬੂਲੈਂਸ ਨੂੰ ਫੋਨ ਕਰ ਕੇ ਬੁਲਾ ਲਿਆ ਅਤੇ ਇਲਾਜ ਲਈ ਲੈ ਗਏ। ਫੱਟੜ ਵਿਅਕਤੀ ਦੇ ਡਰਾਈਵਰ ਨੇ ਫੇਟ ਮਾਰ ਕੇ ਜਖ਼ਮੀ ਕੀਤਾ ਹੋਇਆ ਸੀ। ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ।

Advertisement
Author Image

Advertisement
Advertisement
×