ਪੰਜਾਬ ਜਾ ਰਿਹਾ ਰਸਾਇਣਾਂ ਨਾਲ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖ਼ਮੀ
07:20 AM Sep 04, 2024 IST
Advertisement
ਠਾਣੇ, 3 ਸਤੰਬਰ
ਨਵੀਂ ਮੁੰਬਈ ਤੋਂ ਪੰਜਾਬ ਜਾ ਰਿਹਾ ਰਸਾਇਣਾਂ ਨਾਲ ਭਰਿਆ ਟਰੱਕ ਠਾਣੇ ਦੇ ਘੋੜਬੰਦਰ ਰੋਡ ’ਤੇ ਪਲਟਣ ਕਾਰਨ ਡਰਾਈਵਰ ਜ਼ਖ਼ਮੀ ਹੋ ਗਿਆ ਅਤੇ ਇਲਾਕੇ ’ਚ ਆਵਾਜਾਈ ਪ੍ਰਭਾਵਿਤ ਹੋਈ। ਟਰੱਕ ਵਿੱਚ ਐਕਿਊਅਸ ਅਮੋਨੀਆ ਘੋਲ ਨਾਮਕ ਰਸਾਇਣ ਲਿਜਾਇਆ ਜਾ ਰਿਹਾ ਸੀ। ਪੁਲੀਸ ਅਧਿਕਾਰੀਆਂ ਮੁਤਾਬਕ ਡਰਾਈਵਰ ਵੱਲੋਂ ਕੰਟਰੋਲ ਗੁਆਉਣ ਕਾਰਨ ਟਰੱਕ ਪਲਟ ਗਿਆ ਅਤੇ ਉਸ ਵਿੱਚੋਂ ਰਸਾਇਣ ਰਿਸਣਾ ਸ਼ੁਰੂ ਹੋ ਗਿਆ। ਮਗਰੋਂ ਦੋ ਹਾਈਡਰਾ ਮਸ਼ੀਨਾਂ ਦੀ ਮਦਦ ਨਾਲ ਟਰੱਕ ਸਿੱਧਾ ਕੀਤਾ ਗਿਆ ਅਤੇ ਅਧਿਕਾਰੀਆਂ ਨੇ ਕੈਮੀਕਲ ਬੇਅਸਰ ਕਰਕੇ ਆਵਾਜਾਈ ਮੁੜ ਸ਼ੁਰੂ ਕਰਵਾਈ। ਪੁਲੀਸ ਨੇ ਸਬੰਧਤ ਕੈਮੀਕਲ ਕੰਪਨੀ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਹੈ ਅਤੇ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਮੁੰਬਈ ਦੇ ਚੇਂਬੂਰ ਦੇ ਗਵਨਪਾੜਾ ਇਲਾਕੇ ਵਿੱਚ ਸੜਕ ਹਾਦਸੇ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਸਨ। -ਪੀਟੀਆਈ
Advertisement
Advertisement
Advertisement