ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਘਰ ਅੱਗੇ ਧਰਨਾ ਲਾਇਆ

07:06 AM Jun 14, 2024 IST

ਪੱਤਰ ਪ੍ਰੇਰਕ
ਫਿਲੌਰ, 13 ਜੂਨ
ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਆਪਣੇ ਸੁਹਰੇ ਪਰਿਵਾਰ ਦੇ ਘਰ ਅੱਗੇ ਧਰਨਾ ਲਗਾ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿੰਡ ਅਸ਼ਾਹੂਰ ਵਿੱਚ ਵਿਆਹੀ ਹੋਈ ਹੈ ਅਤੇ ਉਸ ਦਾ ਪੇਕਾ ਪਿੰਡ ਕੁਤਬੇਵਾਲ ਹੈ। ਉਸ ਦੇ ਸਹੁਰੇ ਪਰਿਵਾਰ ਨੇ ਕਥਿਤ ਤੌਰ ’ਤੇ ਘਰੋਂ ਬਾਹਰ ਕਰ ਦਿੱਤਾ, ਜਿਸ ਕਾਰਨ ਉਹ ਘਰ ਦੇ ਗੇਟ ਅੱਗੇ ਹੀ ਬੈਠ ਗਈ।
ਲੜਕੀ ਦੀ ਮਦਦ ਲਈ ਪੁੱਜੇ ਬਹੁਜਨ ਸਮਾਜ ਪਾਰਟੀ ਦੇ ਆਗੂ ਸੁੱਖਾ ਸਗਨੇਵਾਲ ਨੇ ਦੱਸਿਆ ਕਿ ਉਕਤ ਲੜਕੀ ਦਾ ਪਤੀ ਪੁਰਤਗਾਲ ਗਿਆ ਹੋਇਆ ਹੈ। ਉਸ ਦੇ ਜਾਣ ਮਗਰੋਂ ਸਹੁਰੇ ਪਰਿਵਾਰ ਵਲੋਂ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਜਿਸ ’ਤੇ ਲੜਕੀ ਨੇ 112 ਨੰਬਰ ’ਤੇ ਫੋਨ ਕਰਕੇ ਪੁਲੀਸ ਤੋਂ ਸਹਾਇਤਾ ਵੀ ਮੰਗੀ।
ਲੜਕੀ ਦੇ ਨੇੜੇ ਦੇ ਰਿਸ਼ਤੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ ਲੜਕੀ ਦਾ ਪਤੀ ਭਾਰਤ ਆਇਆ ਸੀ ਤਾਂ ਉਦੋਂ ਤੋਂ ਲੜਕੀ ਆਪਣੇ ਸਹੁਰੇ ਪਰਿਵਾਰ ਨਾਲ ਹੀ ਰਹਿ ਰਹੀ ਹੈ ਅਤੇ ਜਦੋਂ ਉਸ ਦਾ ਪਤੀ ਵਾਪਸ ਚਲਾ ਗਿਆ ਤਾਂ ਸੱਸ ਅਤੇ ਸਹੁਰੇ ਨੇ ਘਰੋਂ ਬਾਹਰ ਕੱਢ ਦਿੱਤਾ ਹੈ। ਸਥਾਨਕ ਪੁਲੀਸ ਮੁਤਾਬਕ ਇਹ ਕੇਸ ਧਿਆਨ ’ਚ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement