ਗਰੀਬੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਫਾਹਾ ਲਿਆ
07:47 AM Jun 27, 2024 IST
Advertisement
ਪੱਤਰ ਪ੍ਰੇਰਕ
ਲਹਿਰਗਾਗਾ, 26 ਜੂਨ
ਨੇੜਲੇ ਪਿੰਡ ਚੋਟੀਆਂ ਵਿੱਚ ਮਜ਼ਦੂਰ ਲਾਭ ਸਿੰਘ (45) ਪੁੱਤਰ ਜੇਠੂ ਸਿੰਘ ਨੇ ਗਰੀਬੀ ਅਤੇ ਕਰਜ਼ੇ ਕਾਰਨ ਘਰ ਦੇ ਗਾਡਰ ਨਾਲ ਫਾਹਾ ਲੈ ਲਿਆ। ਉਹ ਕਰਜ਼ੇ ਦੀ ਮਾਰ ਕਾਰਨ ਮਾਨਸਿਕ ਤਣਾਅ ਵਿੱਚ ਸੀ। ਉਸ ਕੋਲ ਕੋਈ ਜ਼ਮੀਨ ਵੀ ਨਹੀਂ ਸੀ। ਘਟਨਾ ਵੇਲੇ ਪਰਿਵਾਰ ਦੇ ਮੈਂਬਰ ਝੋਨਾ ਲਾਉਣ ਗਏ ਹੋਏ ਸਨ, ਜਦੋਂ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ। ਉਹ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਬੀਕੇਯੂ ਆਜ਼ਾਦ ਦੇ ਬਲਾਕ ਪ੍ਰਧਾਨ ਲੀਲਾ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨ, ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।
Advertisement
Advertisement