ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਕਾਸੀ ਨਾਲਿਆਂ ’ਤੇ ਕਬਜ਼ੇ ਬਣੇ ਲੋਕਾਂ ਲਈ ਮੁਸੀਬਤ

11:13 AM Jul 24, 2023 IST
ਪਿੰਡ ਡੱਲੀ ਦਾ ਨੱਕੋ-ਨੱਕ ਪਾਣੀ ਨਾਲ ਭਰਿਆ ਹੋਇਆ ਛੱਪੜ। -ਫੋਟੋ: ਭੰਗੂ

ਬਲਵਿੰਦਰ ਸਿੰਘ ਭੰਗੂ
ਭੋਗਪੁਰ, 23 ਜੁਲਾਈ
ਇਲਾਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਘਰਾਂ ਦੇ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਵੱਡੀ ਮਾਤਰਾ ਵਿੱਛ ਪਾਣੀ ਇਕੱਤਰ ਹੋਣ ਦਾ ਕਾਰਨ ਘਰਾਂ ਅਤੇ ਹੋਰਾਂ ਥਾਵਾਂ ’ਤੇ ਪਾਣੀ ਦੀ ਵਰਤੋਂ ਵਿੱਚ ਵਾਧਾ ਹੋਣਾ ਵੀ ਹੈ। ਇਸ ਨਾਲ ਛੱਪੜਾਂ ਵਿੱਚ ਪਾਣੀ ਉੱਛਲਣ ਦੇ ਨੇੜੇ ਪੁੱਜ ਚੁੱਕਾ ਹੈ। ਇਸ ਕਾਰਨ ਹੁਣ ਪਏ ਮੀਂਹਾਂ ਮਗਰੋਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ। ਇਨ੍ਹਾਂ ਛੱਪੜਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਥਾਈਂ ਪਾਣੀ ਸੜਕਾਂ ’ਤੇ ਪੁੱਜ ਚੁੱਕਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਰਿਹਾ ਹੈ ਅਤੇ ਸੜਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਮੀਂਹ ਦੇ ਪਾਣੀ ਨਾਲ ਵੱਡੀ ਗਿਣਤੀ ਛੱਪੜ ਨੱਕੋ-ਨੱਕ ਭਰੇ ਹੋਏ ਹਨ। ਇਲਾਕੇ ਵਿੱਚ ਨਿਕਾਸੀ ਨਾਲਿਆਂ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਰਹੇ। ਕਈ ਥਾਈਂ ਲੋਕਾਂ ਨੇ ਨਾਲਿਆਂ ਨੂੰ ਪੂਰ ਕੇ ਆਪਣੀ ਜ਼ਮੀਨ ਵਿੱਚ ਰਲਾ ਲਿਆ ਹੈ। ਇਸ ਤੋਂ ਇਲਾਵਾ ਜਿੱਥੇ ਨਾਲ ਮੌਜੂਦ ਹਨ, ਉਥੇ ਇਨ੍ਹਾਂ ਵਿੱਚ ਉੱਗੇ ਕਾਨਿਆਂ ਤੇ ਬੂਟੀ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੇ ਵਹਾਅ ਵਿੱਚ ਅੜਿੱਕਾ ਬਣ ਰਿਹਾ ਹੈ। ਇਸ ਕਾਰਨ ਜਾਂ ਤਾਂ ਪਾਣੀ ਅੱਗੇ ਵਗਦਾ ਹੀ ਨਹੀਂ ਜੇ ਵਗਦਾ ਵੀ ਹੈ ਤਾਂ ਉਸ ਦੀ ਰਫ਼ਤਾਰ ਬਹੁਤ ਧੀਮੀ ਹੈ ਜੋ ਵੱਡੀ ਮਾਤਰਾ ਵਿੱਚ ਪਾਣੀ ਨੂੰ ਅੱਗੇ ਨਹੀਂ ਕੱਢ ਸਕਦੀ।
ਇਲਾਕੇ ਵਿੱਚ ਜੇ ਹੁਣ ਹੋਰ ਭਰਵਾਂ ਮੀਂਹ ਪੈਂਦਾ ਹੈ ਜਾਂ ਪਿੱਛੋਂ ਪਹਾੜਾਂ ਤੋਂ ਪਾਣੀ ਆ ਗਿਆ ਤਾਂ ਨੱਕੋ-ਨੱਕ ਭਰੇ ਪਾਣੀ ਦੇ ਛੱਪੜ ਅਤੇ ਨਾਲਿਆਂ ’ਤੇ ਹੋਏ ਕਬਜ਼ਿਆਂ ਜਾਂ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਰ ਕੇ ਪਾਣੀ ਇਲਾਕੇ ਵਿੱਚ ਤਬਾਹੀ ਮਚਾਏਗਾ।

Advertisement

ਨਾਲਿਆਂ ਤੋਂ ਕਬਜ਼ੇ ਛੁਡਵਾ ਕੇ ਸਫ਼ਾਈ ਕਰਵਾਈ ਜਾਵੇਗੀ: ਕੋਟਲੀ
ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਇਸ ਸਮੱਸਿਆ ਬਾਰੇ ਕਿਹਾ ਕਿ ਉਹ ਸਬੰਧਿਤ ਵਿਭਾਗ ਦੇ ਅਫ਼ਸਰਾਂ ਦੀ ਟੀਮ ਨਾਲ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰ ਕੇ ਕਬਜ਼ੇ ਛੁਡਵਾਉਣਗੇ। ਉਨ੍ਹਾਂ ਕਿਹਾ ਕਿ ਨਿਕਾਸੀ ਨਾਲਿਆਂ ਨੂੰ ਸਾਫ਼ ਕਰਵਾ ਕੇ ਉਨ੍ਹਾਂ ਵਿੱਚ ਛੱਪੜਾਂ ਅਤੇ ਮੀਂਹ ਦੇ ਪਾਣੀ ਦਾ ਵਹਾਅ ਚਾਲੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਇਹ ਮੁੱਦਾ ਚੁੱਕਣਗੇ।

Advertisement
Advertisement