ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤ੍ਰਿਪੁਰਾ: ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਪਤਨੀ ਤੇ ਸੱਸ ਦੀ ਹੱਤਿਆ

07:49 AM Oct 14, 2024 IST

ਅਗਰਤਲਾ, 13 ਅਕਤੂਬਰ
ਪਿਛਲੇ ਇਕ ਸਾਲ ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਵਿਅਕਤੀ ਨੇ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿਚ ਇਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਆਪਣੀ ਪਤਨੀ ਤੇ ਸੱਸ ਦੀ ਹੱਤਿਆ ਕਰ ਦਿੱਤੀ। ਮੁਲਜ਼ਮ, ਜਿਸ ਦੀ ਉਮਰ 51 ਸਾਲ ਹੈ, ਸੇਫਾਈਜਾਲਾ ਜ਼ਿਲ੍ਹੇ ਦੇ ਮਧੂਪੁਰ ਦਾ ਪੋਲਟਰੀ ਕਿਸਾਨ ਹੈ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਆਪਣੇ ਦੋ ਪੁੱਤਰਾਂ ਨਾਲ ਮਧੂਪੁਰ ਵਿਚ ਰਹਿੰਦਾ ਸੀ ਜਦੋਂਕਿ ਉਸ ਦੀ ਪਤਨੀ, ਜਿਸ ਨੇ ਤਲਾਕ ਦਾ ਕੇਸ ਪਾਇਆ ਹੋਇਆ ਸੀ, ਪਿਛਲੇ ਡੇਢ ਸਾਲ ਤੋਂ ਆਪਣੀ ਮਾਂ ਨਾਲ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਨੇਤਾਜੀਨਗਰ ਵਿਚ ਰਹਿ ਰਹੀ ਸੀ। ਪੱਛਮੀ ਤ੍ਰਿਪੁਰਾ ਦੇ ਐੱਸਪੀ ਕਿਰਨ ਕੁਮਾਰ ਨੇ ਕਿਹਾ, ‘‘ਐਤਵਾਰ ਨੂੰ ਉਸ ਦੀ ਪਤਨੀ ਨੇ ਦੁਰਗਾ ਪੂਜਾ ਦੌਰਾਨ ਆਪਣੇ ਦੋ ਪੁਰਸ਼ ਦੋਸਤਾਂ ਨਾਲ ਖਿਚਵਾਈਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ। ਇਹ ਤਸਵੀਰਾਂ ਦੇਖ ਕੇ ਮੁਲਜ਼ਮ ਤੈਸ਼ ਵਿਚ ਆ ਗਿਆ ਤੇ ਉਸ ਨੇ ਘਰ ਵਾਪਸ ਮੁੜ ਰਹੀਆਂ ਮਾਂ-ਧੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ।’’ ਪੁਲੀਸ ਨੇ ਵਾਰਦਾਤ ਤੋਂ ਇਕ ਘੰਟੇ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। -ਪੀਟੀਆਈ

Advertisement

Advertisement