ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤ੍ਰਿਪੁਰਾ: ਬਿਜਲੀ ਦੀ ਤਾਰ ਦੀ ਲਪੇਟ ’ਚ ਆ ਕੇ ਰਥ ਨੂੰ ਅੱਗ ਲੱਗੀ; ਛੇ ਹਲਾਕ, 15 ਝੁਲਸੇ

07:03 PM Jun 29, 2023 IST

ਅਗਰਤਲਾ: ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਵਿੱਚ ਅੱਜ ਹਾਈਟੈਨਸ਼ਨ ਤਾਰ ਦੀ ਲਪੇਟ ‘ਚ ਆਉਣ ਕਾਰਨ ਇੱਕ ਰਥ ਨੂੰ ਅੱਗ ਲੱਗਣ ਕਰਕੇ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਝੁਲਸ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਭਗਵਾਨ ਜਗਨਨਾਥ ਦੇ ”ਉਲਟਾ ਰਥ ਯਾਤਰਾ” ਉਤਸਵ ਦੌਰਾਨ ਕੁਮਾਰਘਾਟ ਇਲਾਕੇ ‘ਚ ਸ਼ਾਮ 4.30 ਵਜੇ ਵਾਪਰੀ। ਪੁਲੀਸ ਮੁਤਾਬਕ ਲੋਹੇ ਦੇ ਬਣੇ ਰਥ ਨੂੰ ਹਜ਼ਾਰਾਂ ਲੋਕ ਖਿੱਚ ਰਹੇ ਸਨ, ਜਿਸ ਦੌਰਾਨ ਉਹ 133 ਕੇਵੀ ਓਵਰਹੈੱਡ ਤਾਰ ਦੇ ਸੰਪਰਕ ‘ਚ ਆ ਗਿਆ। ਏਆਈਜੀ (ਕਾਨੂੰਨ ਤੇ ਅਮਨ) ਜਯੋਤੀਸ਼ਮਨ ਦਾਸ ਚੌਧਰੀ ਨੇ ਦੱਸਿਆ ਕਿ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 15 ਹੋਰ ਝੁਲਸ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਲੋਕ ਨੇੜੇ ਦੇ ਇੱਕ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਹਾਦਸੇ ‘ਚ ਮੌਤਾਂ ‘ਚ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ

Advertisement

Advertisement
Tags :
ਹਲਾਕਝੁਲਸੇਤ੍ਰਿਪੁਰਾ:ਬਿਜਲੀਲੱਗੀਲਪੇਟ
Advertisement