ਤ੍ਰਿਪਤੀ ਡਿਮਰੀ ਨੇ ਬਰਫ਼ਬਾਰੀ ਦਾ ਆਨੰਦ ਮਾਣਿਆ
ਮੁੰਬਈ:
ਬੌਲੀਵੁੱਡ ਅਦਾਕਾਰਾ ਤ੍ਰਿਪਤੀ ਡਿਮਰੀ ਸਾਲ ਦੇ ਅਖੀਰਲੇ ਦਿਨਾਂ ਵਿੱਚ ਬਰਫ਼ ਨਾਲ ਲੱਦੀਆਂ ਪਹਾੜੀਆਂ ਵਿੱਚ ਪੁੱਜੀ ਹੋਈ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਸ ਦੇ ਪਿੱਛੇ ਬਰਫ਼ ਨਾਲ ਲੱਦੀਆਂ ਹੋਈਆਂ ਪਹਾੜੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹੀਂ ਦਿਨੀਂ ਉਹ ਫਿਨਲੈਂਡ ਵਿੱਚ ਹੈ ਅਤੇ ਉਸ ਨੇ ਉੱਥੋਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਹਨ। ਇਸ ਦੌਰਾਨ ਪਾਏ ਵੀਡੀਓ ਨਾਲ ਉਸ ਨੇ ਲਿਖਿਆ ਹੈ ਕਿ ਉਸ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਖੁ਼ਸ਼ਨੁਮਾ ਪਲ ਮਾਣ ਰਹੀ ਹੈ। ਇਸ ਵੀਡੀਓ ਕਲਿਪ ਵਿੱਚ ਅਦਾਕਾਰਾ ਬਰਫ਼ਬਾਰੀ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ। ‘ਐਨੀਮਲ’ ਦੀ ਅਦਾਕਾਰਾ ਨੇ ਆਪਣੀਆਂ ਛੁੱਟੀਆਂ ਦੇ ਪਲਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਇਨ੍ਹਾਂ ਫੋਟੋਆਂ ’ਤੇ ਦਰਸ਼ਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਫੋਟੋਆਂ ਵਿੱਚ ਸੈਮ ਮਰਚੈਂਟ ਵੀ ਦਿਖਾਈ ਦੇ ਰਿਹਾ ਜਿਸ ਬਾਰੇ ਚਰਚੇ ਹਨ ਕਿ ਉਹ ਅਦਾਕਾਰਾ ਡਿਮਰੀ ਦਾ ਬੁਆਏਫ੍ਰੈਂਡ ਹੈ। -ਆਈਏਐੱਨਐੱਸ