ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੀਹਰੀ ਛਾਲ: ਰੋਜਸ ਨੇ ਲਗਾਤਾਰ ਚੌਥਾ ਵਿਸ਼ਵ ਖਿਤਾਬ ਜਿੱਤਿਆ

07:46 AM Aug 27, 2023 IST
ਸੋਨਾ ਤਗਮਾ ਜਿੱਤਣ ਮਗਰੋਂ ਖੁਸ਼ੀ ਪ੍ਰਗਟਾਉਂਦੀ ਹੋਈ ਯੁਲੀਮਰ ਰੋਜਸ। -ਫੋਟੋ:ਰਾਇਟਰਜ਼

ਬੁਡਾਪੈਸਟ, 26 ਅਗਸਤ
ਵੈਨਜ਼ੁਏਲਾ ਦੀ ਯੁਲੀਮਰ ਰੋਜਸ ਨੇ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ ਤੀਹਰੀ ਛਾਲ ਮੁਕਾਬਲੇ ’ਚ ਆਪਣੀ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ 15.08 ਮੀਟਰ (49 ਫੁੱਟ, 5 3/4 ਇੰਚ) ਦੀ ਛਾਲ ਨਾਲ ਲਗਾਤਾਰ ਚੌਥਾ ਵਿਸ਼ਵ ਖਿਤਾਬ ਜਿੱਤਿਆ। ਟੋਕੀਓ ਓਲੰਪਿਕ ਵਿੱਚ ਉਸ ਦੇ ਸੋਨ ਤਗਮੇ ਨੂੰ ਜੋੜਿਆ ਜਾਵੇ ਤਾਂ ਸਾਲ 2017 ਤੋਂ ਬਾਅਦ ਉਸ ਨੇ ਪ੍ਰਮੁੱਖ ਪੰਜ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਰੋਜਸ ਨੇ ਕਿਹਾ, ‘‘ਆਖਰੀ ਕੋਸ਼ਿਸ਼ ਵਿੱਚ ਮੁਕਾਬਲਾ ਜਿੱਤਣਾ ਇਸ ਨੂੰ ਹੋਰ ਖਾਸ ਅਤੇ ਯਾਦਗਾਰ ਬਣਾਉਂਦਾ ਹੈ।’’ ਇਸ ਦੌਰਾਨ ਯੂਕਰੇਨ ਦੀ ਮਰੀਨਾ ਬੇਖ-ਰੋਮਾਨਚੁਕ ਨੇ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਆਪਣੇ ਦੇਸ਼ ਲਈ ਬੁਡਾਪੈਸਟ ਵਿੱਚ ਪਹਿਲਾ ਤਗਮਾ ਜਿੱਤਿਆ ਹੈ। ਉਹ 15 ਮੀਟਰ (49 ਫੁੱਟ 2 1/2 ਇੰਚ) ਦੀ ਸ਼ੁਰੂਆਤੀ ਛਾਲ ਮਾਰ ਕੇ ਲੀਡ ਵਿੱਚ ਸੀ। ਇਸੇ ਤਰ੍ਹਾਂ ਕਿਊਬਾ ਦੀ ਲਿਆਨਿਸ ਪੈਰੇਜ਼ ਹਰਨਾਂਡੇਜ਼ ਨੇ ਕਾਂਸੇ ਦਾ ਤਗਮਾ ਜਿੱਤਿਆ। -ਪੀਟੀਆਈ

Advertisement

Advertisement