ਟਰਾਈਡੈਂਟ ਵੱਲੋਂ ਭਾਰਤ ਟੈਕਸ-2025 ਲਈ ਯੋਜਨਾਵਾਂ ਦਾ ਐਲਾਨ
ਰਵਿੰਦਰ ਰਵੀ
ਬਰਨਾਲਾ, 14 ਫਰਵਰੀ
ਗਲੋਬਲ ਸਮੂਹ ਅਤੇ ਘਰੇਲੂ ਟੈਕਸਟਾਈਲ ਉਦਯੋਗ ਵਿੱਚ ਪ੍ਰਮੁੱਖ ਟਰਾਈਡੈਂਟ ਗਰੁੱਪ ਨੇ ਅੱਜ ਨਵੀਂ ਦਿੱਲੀ ਵਿੱਚ ਹੋ ਰਹੇ ਭਾਰਤ ਟੈਕਸ 2025 ਵਿੱਚ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ 2027 ਤੱਕ ਤਿੰਨ ਗੁਣਾ ਵਾਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਵਾਧਾ ਵਿੱਤੀ ਸਾਲ 2025-26 ਲਈ 1000 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੇ ਅਨੁਰੂਪ ਹੈ। ਇਸ ਵਿਕਾਸ ਯੋਜਨਾ ਦਾ ਸਭ ਤੋਂ ਮਹੱਤਵਪੂਰਨ ਆਧਾਰ ਇਸ ਦਾ ਘਰੇਲੂ ਹੋਮ ਟੈਕਸਟਾਈਲ ਬਰਾਂਡ, ਮਾਈਟਰਾਈਡੈਂਟ ਦਾ ਲਕਸਹੋਮ ਬਾਏ ਟਰਾਈਡੈਂਟ ਦੀ ਸ਼ੁਰੂਆਤ ਦੇ ਨਾਲ ਬ੍ਰਾਂਡ ਦਾ ਲਗਜ਼ਰੀ ਸੈੱਗਮੈਂਟ ਵਿਚ ਵਿਕਾਸ ਕਰਨਾ ਹੈ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਡਾ. ਰਜਿੰਦਰ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਵਿਚ ਉਹ ਨਵੀਨਤਾ ਅਤੇ ਸਥਿਰਤਾ ਨੂੰ ਜੋੜ ਕੇ ਟੈਕਸਟਾਈਲ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਚਨਬੱਧ ਹਨ। ਮਾਈਟਰਾਈਡੈਂਟ ਦੀ ਚੇਅਰਪਰਸਨ ਨੇਹਾ ਗੁਪਤਾ ਨੇ ਬ੍ਰਾਂਡ ਦੇ ਵਿਸਤਾਰ ਅਤੇ ਲਗਜ਼ਰੀ ਮਾਰਕੀਟ ਵਿੱਚ ਪ੍ਰਵੇਸ਼ ਨੂੰ ਉਜਾਗਰ ਕਰਦਿਆਂ ਕਿਹਾ, ‘‘ਲਕਸਹੋਮ ਮਾਈਟਰਾਈਡੈਂਟ ਲਈ ਇੱਕ ਪਰਿਵਰਤਨਸ਼ੀਲ ਕਦਮ ਹੈ। ਅਸੀਂ ਵਿਸ਼ੇਸ਼ ਭਾਰਤੀ ਗਾਹਕਾਂ ਲਈ ਵਿਸ਼ਵ ਪੱਧਰੀ ਲਗਜ਼ਰੀ ਲਿਆ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਖਪਤਕਾਰ ਦੀ ਸੇਵਾ ਕਰਨ ਲਈ ਗਤੀ ਅਤੇ ਨਿਪੁਨਤਾ ਬ੍ਰਾਂਡ ਦਾ ਮੁੱਖ ਫੋਕਸ ਬਣੇ ਹੋਏ ਹਨ ਅਤੇ ਇਸ ਲਈ ਉਹ ਸਾਰੇ ਪ੍ਰਮੁੱਖ ਈ-ਕਾਮਰਸ ਅਤੇ ਕਵਿਕ ਕਾਮਰਸ ਪੋਰਟਲ ’ਤੇ ਵੀ ਕੰਮ ਕਰ ਰਹੇ ਹਨ।