ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟ੍ਰਾਈਸਿਟੀ ਦੀ ਆਬੋ-ਹਵਾ ’ਚ ਨਹੀਂ ਹੋਇਆ ਸੁਧਾਰ

06:33 AM Nov 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਨਵੰਬਰ
ਚੰਡੀਗੜ੍ਹ ਟ੍ਰਾਈਸਿਟੀ ਦੀ ਹਵਾ ਵਿੱਚ ਦੀਵਾਲੀ ਤੋਂ ਦੋ ਦਿਨ ਬਾਅਦ ਵੀ ਸੁਧਾਰ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿੱਥੇ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 250 ਦੇ ਕਰੀਬ ਦਰਜ ਕੀਤਾ ਗਿਆ ਹੈ। ਹਵਾ ਪ੍ਰਦੂਸ਼ਣ ਕਰਕੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਤੋਂ ਇਲਾਵਾ ਬੱਚੇ ਤੇ ਬਜ਼ੁਰਗਾਂ ਨੂੰ ਵੀ ਸਾਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ-25 ਵਿੱਚ ਏਕਿਊਆਈ 245 ਤੇ ਸੈਕਟਰ-22 ਵਿੱਚ 200 ਦੇ ਕਰੀਬ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਸੈਕਟਰ-53 ਵਿੱਚ 203 ਅਤੇ ਪੰਚਕੂਲਾ ਵਿੱਚ ਵੀ 150 ਤੋਂ ਵੱਧ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦੀਵਾਲੀ ਤੋਂ ਪਹਿਲਾਂ ਟਰੈਫ਼ਿਕ ਜਾਮ ਕਰਕੇ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਸੀ। ਉਸ ਤੋਂ ਬਾਅਦ 31 ਅਕਤੂਬਰ ਨੂੰ ਦੀਵਾਲੀ ਮੌਕੇ ਲੋਕਾਂ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਸੀ। ਦੀਵਾਲੀ ਤੋਂ ਅਗਲੇ ਦਿਨ 1 ਤੇ 2 ਨਵੰਬਰ ਨੂੰ ਵੀ ਚੰਡੀਗੜ੍ਹਵਾਸੀਆਂ ਨੇ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਸਨ। ਇਸੇ ਕਰਕੇ ਸ਼ਹਿਰ ਵਿੱਚ ਪ੍ਰਦੂਸ਼ਣ ਘਟਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਹਾਲਾਂਕਿ ਅੱਜ ਸਿਟੀ ਬਿਊਟੀਫੁੱਲ ਦੀ ਹਵਾਂ ਵਿੱਚ ਕੱਲ੍ਹ ਦੇ ਮੁਕਾਬਲੇ ਕੁਝ ਸੁਧਾਰ ਹੋਇਆ ਹੈ। ਬੀਤੇ ਦਿਨ ਮੁਹਾਲੀ ਦੇ ਸੈਕਟਰ-53 ਵਿੱਚ ਏਕਿਊਆਈ 275, ਚੰਡੀਗੜ੍ਹ ਦੇ ਸੈਕਟਰ-22 ਵਿੱਚ 288 ਅਤੇ ਸੈਕਟਰ-25 ਵਿੱਚ ਏਕਿਊਆਈ 275 ਦਰਜ ਕੀਤਾ ਸੀ, ਜੋ ਕਿ ਵਧੇਰੇ ਖਰਾਬ ਹਾਲਤ ਵਿੱਚ ਚੱਲ ਰਿਹਾ ਸੀ।
ਦੂਜੇ ਪਾਸੇ ਹਵਾ ਪ੍ਰਦੂਸ਼ਣ ਵਧਣ ਕਰਕੇ ਹਸਪਤਾਲਾਂ ਵਿੱਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਗਈ ਹੈ, ਉੱਥੇ ਹੀ ਘਰਾਂ ਵਿੱਚ ਬੈਠੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਦੇ ਮੈਂਬਰਾਂ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਦੀਵਾਲੀ ਕਰਕੇ ਵੱਡੀ ਗਿਣਤੀ ਵਿੱਚ ਪਟਾਕੇ ਚੱਲਣ ਕਰਕੇ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਹੁਣ ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਉੱਧਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਫ਼ਤੇ ਸ਼ਹਿਰ ਵਿੱਚ ਮੀਂਹ ਪੈਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਲਈ 31 ਅਕਤੂਬਰ ਨੂੰ ਦੀਵਾਲੀ ਵਾਲੀ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਦੇ ਬਾਵਜੂਦ ਚੰਡੀਗੜ੍ਹੀਆਂ ਨੇ 31 ਅਕਤੂਬਰ, ਇਕ ਤੇ ਦੋ ਨਵੰਬਰ ਨੂੰ ਦੇਰ ਰਾਤ ਤੱਕ ਖੂਬ ਪਟਾਕੇ ਚਲਾਏ। ਹਾਲਾਂਕਿ ਚੰਡੀਗੜ੍ਹ ਪੁਲੀਸ ਨੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਸਬੰਧੀ ਦੋ ਕੇਸ ਦਰਜ ਕੀਤੇ ਹਨ। ਇਹ ਕਾਰਵਾਈ ਥਾਣਾ ਸੈਕਟਰ-17 ਦੀ ਪੁਲੀਸ ਨੇ ਕੀਤੀ ਹੈ। ਜਿਨ੍ਹਾਂ ਨੇ ਸੈਕਟਰ-17 ਵਿੱਚ ਛੋਟਾ ਬਨਾਰਸ ਦੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਸੈਕਟਰ-26 ਦੀ ਪੁਲੀਸ ਨੇ ਸੈਕਟਰ-7 ਵਿੱਚ ਪਟਾਕੇ ਚਲਾਉਣ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

Advertisement

ਜ਼ੀਰਕਪੁਰ: ਹਵਾ ਦਾ ਏਕਿਊਆਈ ਪੱਧਰ 250 ਤੋਂ 750 ’ਤੇ ਪਹੁੰਚਿਆ

ਜ਼ੀਰਕਪੁਰ (ਹਰਜੀਤ ਸਿੰਘ): ਦੀਵਾਲੀ ਤੋਂ ਬਾਅਦ ਇਲਾਕੇ ਵਿੱਚ ਹੱਵਾ ਦਾ ਪ੍ਰਦੂਸ਼ਣ ਵਿੱਚ ਬੇਹਿਸਾਬਾ ਇਜ਼ਾਫਾ ਹੋਇਆ ਹੈ। ਇਲਾਕੇ ਵਿੱਚ ਸਾਰਾ ਦਿਨ ਹਵਾ ਪ੍ਰਦੂਸ਼ਿਤ ਹੋਣ ਕਾਰਨ ਧੂੰਦ ਛਾਈ ਰਹਿੰਦੀ ਹੈ ਅਤੇ ਵਿਜ਼ੀਬਿਲਟੀ ਵੀ ਕਾਫੀ ਘੱਟ ਗਈ ਹੈ। ਸ਼ਾਮ ਅਤੇ ਸਵੇਰ ਵੇਲੇ ਸੜਕਾਂ ’ਤੇ ਧੂੰਦ ਛਾਈ ਰਹਿੰਦੀ ਹੈ। ਦੀਵਾਲੀ ਵਾਲੇ ਦਿਹਾੜੇ ਜਿਥੇ ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕਰ ਦੇਰ ਰਾਤ ਤੱਕ ਪਟਾਕੇ ਚਲਾ ਕੇ ਆਵਾਜ਼ ਅਤੇ ਹਵਾ ਪ੍ਰਦੂਸ਼ਣ ਕੀਤਾ, ਉਥੇ ਕਿਸਾਨਾਂ ਨੇ ਦੀਵਾਲੀ ਦੇ ਪਟਾਕਿਆਂ ਦੇ ਧੂੰਏਂ ਦੀ ਆੜ ਹੇਠ ਖੁੱਲ੍ਹੇਆਮ ਖੇਤਾਂ ਵਿੱਚ ਪਈ ਆਪਣੀ ਪਰਾਲੀ ਨੂੰ ਅੱਗ ਲਾ ਕੇ ਸਾੜ ਦਿੱਤੀ। ਪਰਾਲੀ ਦੀ ਅੱਗ ਨੇ ਪ੍ਰਦੂਸ਼ਣ ਦੀ ਅੱਗ ਵਿੱਚ ਘਿਓ ਦਾ ਕੰਮ ਕੀਤਾ। ਦੀਵਾਲੀ ਤੋਂ ਪਹਿਲਾਂ, ਜਿੱਥੇ ਹਵਾ ਦੀ ਗੁਣਵਤਾ ਏ.ਕਿਊ.ਆਈ. ਪੱਧਰ 250 ਤੱਕ ਸੀ ਉਹ ਦੀਵਾਲੀ ਵਾਲੇ ਦਿਨ ਤੋਂ ਬਾਅਦ ਬੇਹਿਸਾਬਾ ਵਾਧਾ ਹੋਇਆ ਅਤੇ ਇਹ 750 ਤੋਂ ਪਾਰ ਪਹੁੰਚ ਗਿਆ। ਹਵਾ ਪ੍ਰਦੂਸ਼ਿਤ ਹੋਣ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ। ਇਸ ਨਾਲ ਸਭ ਤੋਂ ਵਧ ਪ੍ਰੇਸ਼ਾਨੀ ਸਾਹ ਦੀ ਮਰੀਜ਼ਾਂ ਨੂੰ ਆਈ। ਇਸ ਤੋਂ ਇਲਾਵਾ ਲੋਕਾਂ ਦੇ ਗਲੇ ਖ਼ਰਾਬ ਹੋਣ ਦੀ ਸ਼ਿਕਾਇਤਾਂ ਵੀ ਵਧ ਆ ਰਹੀਆਂ ਹਨ।

ਪੰਚਕੂਲਾ: ਹਸਪਤਾਲ ਦੀ ਓਪੀਡੀ ਵਿੱਚ ਦਮੇ ਦੇ ਮਰੀਜ਼ਾਂ ਦੀ ਗਿਣਤੀ ਵਧੀ

ਪੰਚਕੂਲਾ (ਪੀ.ਪੀ. ਵਰਮਾ): ਦੀਵਾਲੀ ਤੋਂ ਬਾਅਦ ਪੰਚਕੂਲਾ ਵਿੱਚ ਵੀ ਹਵਾ ਪ੍ਰਦੂਸ਼ਣ ਵਧ ਗਿਆ ਹੈ। ਇਸ ਕਾਰਨ ਹਸਪਤਾਲ ਵਿੱਚ ਬੁਖਾਰ, ਜ਼ੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਹਸਪਤਾਲ ਵਿੱਚ ਓਪੀਡੀ ਦਾ ਕੰਮ ਨਾ ਹੋਣ ਅਤੇ ਐਮਰਜੈਂਸੀ ਵਿੱਚ ਭੀੜ ਹੋਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿੱਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੀਹ ਫੀਸਦੀ ਵਾਧਾ ਹੋਇਆ ਹੈ। ਪੰਚਕੂਲਾ ਸਿਵਲ ਹਸਪਤਾਲ ਸੈਕਟਰ-6 ਦੇ ਪੀਐੱਮਓ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਨ੍ਹਾਂ ਮਰੀਜ਼ਾਂ ਲਈ ਵਿਸ਼ੇਸ਼ ਕਲੀਨਿਕ ਚਲਾਇਆ ਗਿਆ ਹੈ। ਖਰਾਬ ਹਵਾ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਜ਼ਿਆਦਾਤਰ ਬਜ਼ੁਰਗ ਮਰੀਜ਼ ਆ ਰਹੇ ਹਨ। ਰੋਜ਼ਾਨਾ ਸੱਤ ਸੌ ਮਰੀਜ਼ ਐਮਰਜੈਂਸੀ ਵਿੱਚ ਆ ਰਹੇ ਹਨ। ਇਸ ਬਾਰ ਦੀਵਾਲੀ ਦੋ ਦਿਨ ਮਨਾਉਣ ਕਾਰ ਵੀ ਹਵਾਂ ਵਿੱਚ ਪ੍ਰਦੂਸ਼ਮ ਦੀ ਮਾਤਰਾ ਵਧੀ ਹੈ ਕਿਉਂਕਿ ਲੋਕਾਂ ਨੇ ਦੋ ਦਿਨ ਜਸ ਕੇ ਪਟਾਕੇ ਚਲਾਏ ਹਨ। ਇਸ ਕਾਰਨ ਹਵਾ ਪ੍ਰਦੂਸ਼ਣ ਵਧਿਆ ਹੈ।

Advertisement

Advertisement