ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟ੍ਰਾਈਸਿਟੀ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਨਾਲ ਜਲ-ਥਲ

07:25 AM Jul 03, 2024 IST
ਚੰਡੀਗੜ੍ਹ ਵਿੱਚ ਪੈ ਰਹੇ ਮੀਂਹ ਦੌਰਾਨ ਆਪੋ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਰਾਹਗੀਰ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ
ਚੰਡੀਗੜ੍ਹ, 2 ਜੁਲਾਈ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਅੱਜ ਸਵੇਰ ਸਮੇਂ ਟ੍ਰਾਈਸਿਟੀ ਵਿੱਚ ਮੌਨਸੂਨ ਦਾ ਪਹਿਲਾ ਮੀਂਹ ਪਿਆ। ਇਕ ਘੰਟਾ ਪਏ ਮੀਂਹ ਨਾਲ ਕਈ ਥਾਈਂ ਪਾਣੀ ਭਰ ਗਿਆ। ਮੀਂਹ ਕਰ ਕੇ ਲੋਕਾਂ ਨੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ’ਚ ਦਿੱਕਤ ਆਈ। ਮੌਨਸੂਨ ਦੇ ਪਹਿਲੇ ਮੀਂਹ ਨਾਲ ਹੀ ਸ਼ਹਿਰ ਵਿੱਚ ਕਈ ਥਾਵਾਂ ’ਤੇ ਸੜਕਾਂ ਧਸ ਗਈਆਂ। ਇੰਜਨੀਅਰਿੰਗ ਵਿਭਾਗ ਵੱਲੋਂ ਇਨ੍ਹਾਂ ਨੂੰ ਤੁਰੰਤ ਆਰਜ਼ੀ ਤੌਰ ’ਤੇ ਠੀਕ ਕੀਤਾ ਗਿਆ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਇੱਕ ਘੰਟੇ ਵਿੱਚ 28.4 ਐੱਮਐੱਮ ਮੀਂਹ ਪਿਆ। ਇਸ ਦੇ ਨਾਲ ਹੀ ਮੁਹਾਲੀ ਵਿੱਚ 21.5 ਐੱਮਐੱਮ ਅਤੇ ਪੰਚਕੂਲਾ ਵਿੱਚ ਕਈ ਥਾਵਾਂ ’ਤੇ ਮੀਂਹ ਪਿਆ। ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ, ਮੁਹਾਲੀ ਵਿੱਚ 35.4 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਵਿੱਚ 33.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ 3 ਤੋਂ 7 ਜੁਲਾਈ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
ਚੰਡੀਗੜ੍ਹ ਵਿੱਚ ਮੀਂਹ ਦੀ ਆਮਦ ਨਾਲ ਹੀ ਪਿੰਡ ਦੜੂਆਂ ਤੋਂ ਰੇਲਵੇ ਲਾਈਟ ਪੁਆਇੰਟ ਵੱਲ ਜਾਣ ਵਾਲੀ ਸੜਕ ਦੇ ਵਿਚਕਾਰ ਵੱਡਾ ਖੱਡਾ ਪੈ ਗਿਆ। ਇਸ ਤੋਂ ਇਲਾਵਾ ਸੈਕਟਰ-40/41/54 ਤੇ 55 ਵਾਲੇ ਚੌਕ ’ਚ ਸੈਕਟਰ-55 ਵਾਲੇ ਪਾਸੇ ਸੜਕ ਧਸ ਗਈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਯੂਟੀ ਦੇ ਇੰਜਨੀਅਰਿੰਗ ਵਿਭਾਗ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕੰਮ ਸ਼ੁਰੂ ਕੀਤਾ ਅਤੇ ਕੁਝ ਘੰਟਿਆਂ ਦੀ ਮਹਿਨਤ ਤੋਂ ਬਾਅਦ ਖੱਡੇ ਭਰ ਦਿੱਤੇ।
ਇਸ ਦੌਰਾਨ ਸੈਕਟਰ-15/16 ਲਾਈਟ ਪੁਆਇੰਟ, ਸੈਕਟਰ-39/38 ਵੈਸਟ ਲਾਈਟ ਪੁਆਇੰਟ, ਸੈਕਟਰ-9/18 ਪ੍ਰੈਸ ਲਾਈਟ ਪੁਆਇੰਟ, ਸੈਕਟਰ-21/22 ਅਰੋਮਾ ਲਾਈਟ ਪੁਆਇੰਟ, ਸੈਕਟਰ-5/6/7/8 ਵਾਲਾ ਹੀਰਾ ਸਿੰਘ ਚੌਕ, ਸੈਕਟਰ-25/38 ਲਾਈਟ ਪੁਆਇੰਟ ਅਤੇ ਸੈਕਟਰ-18/19 ਲਾਈਟ ਪੁਆਇੰਟ ’ਤੇ ਕਾਫ਼ੀ ਪਾਣੀ ਖੜ੍ਹਾ ਹੋ ਗਿਆ। ਇਸ ਲਈ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵੀ ਲੋਕਾਂ ਨੂੰ ਘੱਟ ਰਫ਼ਤਾਰ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ।

Advertisement

ਨਗਰ ਨਿਗਮ ਨੇ ਸੱਤ ਫਲੱਡ ਕੰਟਰੋਲ ਸੈਂਟਰ ਸਥਾਪਤ ਕੀਤੇ

ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਨਗਰ ਨਿਗਮ ਨੇ ਮੌਨਸੂਨ ਦੇ ਸੀਜਨ ਲਈ ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਪ੍ਰਬੰਧ ਯਕੀਨੀ ਬਣਾਉਣ ਲਈ 18 ਫਲੱਡ ਕੰਟਰੋਲ ਟੀਮਾਂ ਕਾਇਮ ਕੀਤੀਆਂ ਹਨ। ਬਰਸਾਤ ਦੌਰਾਨ ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਸੱਤ ਫਲੱਡ ਕੰਟਰੋਲ ਸੈਂਟਰ ਸਥਾਪਤ ਕੀਤੇ ਹਨ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਇਹ 18 ਟੀਮਾਂ ਤੇ 7 ਫਲੱਡ ਕੰਟਰੋਲ ਸੈਂਟਰ ਮੌਨਸੂਨ ਸੀਜਨ ਦੌਰਾਨ ਚੌਵੀ ਘੰਟੇ ਕੰਮ ਕਰਨਗੇ। ਸ਼ਹਿਰ ਨੂੰ 18 ਹਿੱਸਿਆਂ ਵਿੱਚ ਵੰਡ ਕੇ ਨਿਗਮ ਦੇ ਪਬਲਿਕ ਹੈਲਥ, ਫਾਇਰ ਬ੍ਰਿਗੇਡ, ਪੀਡਬਲਿਊਡੀ, ਬਾਗ਼ਬਾਨੀ, ਮੈਡੀਕਲ ਆਫਿਸ ਹੈਲਥ ਅਤੇ ਬਿਜਲੀ ਵਿਭਾਗ ਦੇ ਜੇਈ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਿਗਮ ਦੇ ਸਾਰੇ ਵਿੰਗ ਬਾਰਸ਼ ਦੇ ਮੌਸਮ ਵਿੱਚ ਆਪੋ-ਆਪਣੇ ਖੇਤਰ ਵਿੱਚ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਮੌਨਸੂਨ ਦੌਰਾਨ ਨਿਗਮ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

Advertisement
Advertisement
Advertisement