For the best experience, open
https://m.punjabitribuneonline.com
on your mobile browser.
Advertisement

ਪਰਥ ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

06:58 AM May 22, 2024 IST
ਪਰਥ ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ
ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਾਹਿਤ ਪ੍ਰੇਮੀ।
Advertisement

ਗੁਰਚਰਨ ਸਿੰਘ ਕਾਹਲੋਂ
ਸਿਡਨੀ, 21 ਮਈ
ਸਾਹਿਤ ਪ੍ਰੇਮੀਆਂ ਵੱਲੋਂ ਅੱਜ ਇੱਥੇ ਪਰਥ ਵਿੱਚ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀਆਂ ਰਚਨਾਵਾਂ ਤੇ ਸਾਦਾ ਜੀਵਨ ਯਾਦ ਕੀਤਾ ਗਿਆ। ਪੰਜਾਬੀ ਲੇਖਕ ਗੱਜਣਵਾਲਾ ਸੁਖਮਿੰਦਰ ਨੇ ਕਿਹਾ ਕਿ ਪਾਤਰ ਦੀਆਂ ਰਚਨਾਵਾਂ ਸਰਲ ਤੇ ਡੂੰਘੇ ਅਰਥ ਰੱਖਦੀਆਂ ਹਨ। ਉਨ੍ਹਾਂ ਦੇ ਦਿਲ ਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਰਚਨਾਵਾਂ ਵਾਰ-ਵਾਰ ਪੜ੍ਹਨ ਤੇ ਸੁਣਨ ਨੂੰ ਜੀਅ ਕਰਦਾ ਹੈ। ਪੰਜਾਬੀ ਸੱਥ ਦੇ ਆਗੂ ਹਰਲਾਲ ਸਿੰਘ ਨੇ ਪਾਤਰ ਦੀ ਆਸਟਰੇਲੀਆ ਫੇਰੀ ਦੌਰਾਨ ਬਿਤਾਏ ਪਲ ਯਾਦ ਕੀਤਾ। ਇਸ ਦੌਰਾਨ ਡਾ. ਹਰਮਹਿੰਦਰ ਸਿੰਘ ਧਾਮੂ, ਤੇਜਪਾਲ ਸਿੰਘ, ਸਾਹਿਤਕਾਰ ਰਾਜਪਾਲ, ਜਸਕਿਰਨ ਕੌਰ, ਦਿਲਬਾਗ ਸਿੰਘ ਤੇ ਹੋਰਾਂ ਨੇ ਪਾਤਰ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ।

Advertisement

Advertisement
Author Image

joginder kumar

View all posts

Advertisement
Advertisement
×