ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕਤਸਰ ਵਿੱਚ ਸਾਹਿਤਕਾਰਾਂ ਤੇ ਪਾਠਕਾਂ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ

11:14 AM May 20, 2024 IST
ਸ੍ਰੀ ਮੁਕਤਸਰ ਸਾਹਿਬ ਵਿਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਾਹਿਤਕਾਰ।

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 19 ਮਈ
ਇੱਥੋਂ ਦੇ ਸਾਹਿਤਕਾਰਾਂ ਤੇ ਪਾਠਕਾਂ ਵੱਲੋਂ ਅਜ਼ੀਮ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੀਆਂ ਯਾਦਾਂ ਤੇ ਕਵਿਤਾਵਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਰਜੀਤ ਪਾਤਰ ਨਾਲ ਜੁੜੀਆਂ ਯਾਦਾਂ, ਇਮਾਰਤਾਂ, ਦਸਤਾਵੇਜ਼ਾਂ, ਆਡੀਓ ਤੇ ਵੀਡੀਓ ਨੂੰ ਉਚੇਚੇ ਤੌਰ ’ਤੇ ਸੰਭਾਲਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਕਵੀ ਦੇ ਜੀਵਨ ਤੇ ਸਾਹਿਤਕ ਦੇਣ ਨੂੰ ਸਮਝ ਸਕਣ| ਇਹ ਸਮਾਗਮ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਦੇ ਗ੍ਰਹਿ ਵਿੱਚ ਹੋਇਆ| ਉਘੇ ਆਲੋਚਕ ਤੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਢੀਂਗਰਾ ਨੇ ਸ੍ਰੀ ਪਾਤਰ ਨੂੰ ਯਾਦ ਕਰਦਿਆਂ ਕਿਹਾ ਕਿ ਆਪਣੀ ਸ਼ਾਇਰੀ ਦੇ ਮੁੱਢਲੇ ਦਿਨਾਂ ’ਚ ਹੀ ਉਹ ਅੰਮ੍ਰਿਤਸਰ ਵਿੱਚ ਅਕਸਰ ਮਹਿਫ਼ਲਾਂ ਦਾ ਸ਼ਿੰਗਾਰ ਹੁੰਦੇ ਸਨ| ਉਸ ਤੋਂ ਬਾਅਦ ਪੰਜਾਬੀ ਸ਼ਾਇਰੀ ’ਚ ਸਥਾਪਤ ਹੋਣ, ਵੱਡੇ ਇਨਾਮ-ਸਨਮਾਨ ਅਤੇ ਅਹੁਦੇ ਹਾਸਲ ਕਰਨ ਤੋਂ ਬਾਅਦ ਵੀ ਉਹ ਜ਼ਮੀਨ ਨਾਲ ਜੁੜੇ ਰਹੇ ਤੇ ਕਿਸੇ ਉਭਰਦੇ ਲੇਖਕ ਨੂੰ ਮਿਲਣ ਤੇ ਮਸ਼ਵਰਾ ਦੇਣ ਤੋਂ ਕਦੇ ਵੀ ਟਾਲਾ ਨਹੀਂ ਵੱਟਦੇ ਸਨ| ਉਨ੍ਹਾਂ ਪਾਤਰ ਦੀ ਭਾਸ਼ਾ ਪ੍ਰਤੀ ਸਮਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਵਿਚਲਾ ਇਕ-ਇਕ ਸ਼ਬਦ ਢੁਕਵੀਂ ਥਾਂ ‘ਤੇ ਦਰਜ ਹੋਣ ਕਰਕੇ ਵੱਡੇ ਅਰਥ ਰੱਖਦਾ ਹੈ| ਇਸ ਮੌਕੇ ਭੁਪਿੰਦਰ ਪ੍ਰੀਤ ਨੇ ਕਿਹਾ ਕਿ ਪਾਤਰ ਦੇ ਜਾਣ ਨਾਲ ਪੰਜਾਬੀ ਕਵਿਤਾ ’ਚ ਵੱਡਾ ਖਲਾਅ ਪੈਦਾ ਹੋ ਗਿਆ ਹੈ| ਗੀਤਕਾਰ ਬਾਜ਼ ਖਿੜਕੀਆਂਵਾਲਾ ਨੇ ਆਪਣੀ ਕਵਿਤਾ ‘ਪੱਤਾ ਤੇ ਪਾਤਰ’ ਰਾਹੀਂ ਸ਼ਰਧਾਂਜਲੀ ਭੇਟ ਕੀਤੀ| ਕਹਾਣੀਕਾਰ ਹਰਜਿੰਦਰ ਸੂਰੇਵਾਲੀਆ, ਕਵੀ ਸਤਿੰਦਰ ਧਨੋਆ, ਡਾ. ਸੀਮਾ ਗੋਇਲ, ਐਡਵੋਕੇਟ ਗੁਰਮੀਤ ਖੋਖਰ, ਗੁਰਚਰਨ ਸਿੰਘ ਹੋਰਾਂ ਵੀ ਆਪਣੇ ਜਜ਼ਬਾਤ ਸਾਂਝੇ ਕੀਤੇ| ਇਸ ਮੌਕੇ ਮਲਕੀਤ ਸਿੰਘ ਸੋਢੀ, ਜਸਪ੍ਰੀਤ ਸੋਢੀ, ਕੰਵਰਜੀਤ ਸਿੰਘ, ਨੀਰੂ, ਵੰਦਨਾ, ਗੁਰਜਸ ਤੇ ਰੂਬਾਨੀ ਮੌਜੂਦ ਸਨ|

Advertisement

Advertisement