ਮਾਸਟਰ ਕੇਵਲ ਸਿੰਘ ਨੂੰ ਸ਼ਰਧਾਂਜਲੀਆਂ
10:29 AM Feb 12, 2024 IST
ਸ਼ਾਹਕੋਟ: ਡੈਮੋਕ੍ਰੈਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਪ੍ਰੈਸ ਸਕੱਤਰ ਅਤੇ ਬਲਾਕ ਸ਼ਾਹਕੋਟ ਦੋ ਦੇ ਸਕੱਤਰ ਅਮਨਦੀਪ ਸਿੰਘ ਸ਼ਾਹਕੋਟ ਅਤੇ ਸਰਬਜੀਤ ਸਿੰਘ ਦੇ ਪਿਤਾ ਸੇਵਾ ਮੁਕਤ ਅਧਿਆਪਕ ਕੇਵਲ ਸਿੰਘ ਨੂੰ ਅਧਿਆਪਕ ਜਥੇਬੰਦੀਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਡੀ.ਟੀ.ਐਫ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੀਤ ਸਿੰਘ, ਅਧਿਆਪਕ ਦਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਸੁਲੱਖਣ ਸਿੰਘ ਨਿਮਾਜੀਪੁਰ, ਕਰਨੈਲ ਸਿੰਘ ਜੋਧਪੁਰੀ, ਸੁਰਿੰਦਰ ਕੁਮਾਰ ਵਿੱਗ ਅਤੇ ਕਰਤਾਰ ਸਿੰਘ ਸਚਦੇਵਾ ਨੇ ਮਰਹੂਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੁਲਾਰਿਆਂ ਨੇ ਉਨ੍ਹਾਂ ਵੱਲੋਂ ਅਧਿਆਪਕ ਹਿੱਤਾਂ ਖਾਤਿਰ ਡੀ.ਟੀ.ਐਫ ਵੱਲੋਂ ਲੜੇ ਗਏ ਸੰਘਰਸ਼ਾਂ ਅਤੇ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਨਿਭਾਈ ਭੂਮਿਕਾ ਬਾਰੇ ਵਿਸਥਾਰਪੂਰਵਰਕ ਚਾਨਣਾ ਪਾਇਆ। -ਪੱਤਰ ਪ੍ਰੇਰਕ
Advertisement
Advertisement