For the best experience, open
https://m.punjabitribuneonline.com
on your mobile browser.
Advertisement

ਪੱਤਰਕਾਰ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

08:30 AM Nov 14, 2023 IST
ਪੱਤਰਕਾਰ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 13 ਨਵੰਬਰ
ਪੈਪਸੂ ਮੌਕੇ ਤੋਂ ਪੱਤਰਕਾਰੀ ਕਰਦੇ ਬਜਿਲੀ ਬੋਰਡ ਦੇ ਸਾਬਕਾ ਡਾਇਰੈਕਟਰ (ਲੋਕ ਸੰਪਰਕ) ਅਵਤਾਰ ਸਿੰਘ ਗ਼ੈਰਤ ਨਮਿੱਤ ਅੱਜ ਇੱਥੇ ਹੋਏ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ ਵੱਖ ਸ਼ਖਸ਼ੀਆਤਾਂ ਨੇ ਉਨ੍ਹਾਂ ਨੂੰ ਸ਼ਰਧਾਂਲੀਆਂ ਭੇਟ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਉਹ ਬੇਬਾਕ, ਨਿਰਪੱਖ ਅਤੇ ਇਮਾਨਦਾਰ ਪੱਤਰਕਾਰ ਅਤੇ ਅਧਿਕਾਰੀ ਸਨ ਜਿਨ੍ਹਾਂ ਨੇ ਹਮੇਸ਼ਾ ਲੋਕ ਹਿਤਾਂ ’ਤੇ ਪਹਿਰਾ ਦਿੰਦਿਆਂ, ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ ਸੀ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ, ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਟਾਈਮ ਟੀ.ਵੀ, ਉਜਾਗਰ ਸਿੰਘ ਤੇ ਕੁਲਜੀਤ ਸਿੰਘ ਸਾਬਕਾ ਡੀਪੀਆਰਓ, ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਐਸਐਸ ਬੋਰਡ, ਨਵਦੀਪ ਢੀਂਗਰਾ ਪ੍ਰਧਾਨ ਪਟਿਆਲਾ ਮੀਡੀਆ ਕਲੱਬ, ਹਰਜਿੰਦਰਪਾਲ ਵਾਲੀਆ ਚੇਅਰਮੈਨ ਗਲੋਬਲ ਫਾਊਂਡੇਸ਼ਨ, ਨਰਪਾਲ ਸਿੰਘ ਸ਼ੇਰਗਿੱਲ ਪੱਤਰਕਾਰ, ਪ੍ਰਮਿੰਦਰਪਾਲ ਕੌਰ ਡਾਇਰੈਕਟਰ ਕਲਾਕ੍ਰਿਤੀ, ਪ੍ਰਾਣ ਸਭਰਵਾਲ ਪ੍ਰਸਿੱਧ ਰੰਗਕਰਮੀ, ਭੁਪਿੰਦਰ ਸਿੰਘ ਬਤਰਾ ਸਾਬਕਾ ਮੁਖੀ ਪੱਤਰਕਾਰੀ ਵਿਭਾਗ ਸ਼ਾਮਲ ਰਹੇ। ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਸਮੇਤ ਕਈ ਹੋਰਨਾ ਨੇ ਸ਼ੋਕ ਸੰਦੇਸ਼ ਵੀ ਭੇਜੇ। ਸਾਰਿਆਂ ਨੇ ਅਵਤਾਰ ਸਿੰਘ ਗੈਰਤ ਦੇ ਪੱਤਰਕਾਰੀ ਖੇਤਰ ’ਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×