For the best experience, open
https://m.punjabitribuneonline.com
on your mobile browser.
Advertisement

ਜਗੀਰ ਸਿੰਘ ਜਗਤਾਰ ਨੂੰ ਸ਼ਰਧਾਂਜਲੀਆਂ

10:19 AM Mar 27, 2024 IST
ਜਗੀਰ ਸਿੰਘ ਜਗਤਾਰ ਨੂੰ ਸ਼ਰਧਾਂਜਲੀਆਂ
ਜਗੀਰ ਸਿੰਘ ਜਗਤਾਰ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕਮੇਟੀ ਦੇ ਅਹੁਦੇਦਾਰ।
Advertisement

ਜਲੰਧਰ: ਪੰਜਾਬੀ ਪੱਤਰਕਾਰੀ ’ਚ ਸਿਰਮੌਰ ਸ਼ਖ਼ਸੀਅਤ, ਚਿੰਤਕ, ਲੇਖਕ, ਸਮਾਜ ਸੇਵੀ ਜਗੀਰ ਸਿੰਘ ਜਗਤਾਰ ਬਰਨਾਲਾ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ੋਕ ਸਭਾ ਕਰਵਾਈ ਗਈ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਤੋਂ ਸਾਡੇ ਸਮਿਆਂ ਦੇ ਪੱਤਰਕਾਰਾਂ, ਲੇਖਕਾਂ ਨੂੰ ਬਹੁਤ ਕੁਝ ਗ੍ਰਹਿਣ ਕਰਨ ਦੀ ਲੋੜ ਹੈ। ਸ੍ਰੀ ਜਗਤਾਰ ਨੂੰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ ਤੋਂ ਇਲਾਵਾ ਕਾਮਰੇਡ ਭਗਤ ਰਾਮ, ਸਾਬਕਾ ਅਧਿਆਪਕ ਆਗੂ ਪਰਮਜੀਤ ਗਾਂਧਰੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸ਼ੋਕ ਸੁਨੇਹੇ ਰਾਹੀਂ ਜਗੀਰ ਸਿੰਘ ਜਗਤਾਰ ਨੂੰ ਸ਼ਰਧਾਂਜਲੀ ਭੇਟ ਕੀਤੀ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×