For the best experience, open
https://m.punjabitribuneonline.com
on your mobile browser.
Advertisement

ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀਆਂ ਭੇਟ

08:17 AM Mar 31, 2024 IST
ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀਆਂ ਭੇਟ
ਮਾਸਟਰ ਕਰਤਾ ਰਾਮ ਸੇਵਕ ਦੀ ਤਸਵੀਰ ’ਤੇ ਫੁੱਲ ਚੜ੍ਹਾਉਂਦੇ ਹੋਏ ਲੋਕ। -ਫੋਟੋ: ਕਟਾਰੀਆ
Advertisement

ਜੈਤੋ

Advertisement

ਸੁਤੰਤਰਤਾ ਸੰਗਰਾਮੀ ਮਾਸਟਰ ਕਰਤਾ ਰਾਮ ਸੇਵਕ ਦੀ ਬਰਸੀ ਮੌਕੇ ਉਨ੍ਹਾਂ ਦੇ ਪੁੱਤਰ ਅਤੇ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਸੰਗਠਨ ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਰਾਜ ਸੇਵਕ ਵੱਲੋਂ ਨਹਿਰੂ ਪਾਰਕ ਵਿੱਚ ਮਾ. ਕਰਤਾ ਰਾਮ ਸੇਵਕ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਆਜ਼ਾਦੀ ਘੁਲਾਟੀਏ ਦੇ ਸ਼ੁਭਚਿੰਤਕਾਂ ਅਤੇ ਪਰਿਵਾਰ ਵੱਲੋਂ ਸ੍ਰੀ ਸੇਵਕ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਪਰਿਵਾਰ ਵੱਲੋਂ ਜੈਤੋ ਸਥਿਤ ਲੜਕੀਆਂ ਦੇ ਸਕੂਲ ਦਾ ਨਾਂ ‘ਫ਼ਰੀਡਮ ਫ਼ਾਈਟਰ ਮਾਸਟਰ ਕਰਤਾ ਰਾਮ ਸੇਵਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜੈਤੋ’ ਰੱਖੇ ਜਾਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਟੀਮ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×