ਲੋਕ ਕਵੀ ਅਮਰਜੀਤ ਪਰਦੇਸੀ ਨੂੰ ਸ਼ਰਧਾਂਜਲੀਆਂ
07:32 AM Mar 31, 2024 IST
ਗੁਰੂਸਰ ਸੁਧਾਰ
Advertisement
ਇੱਥੇ ਬੁਢੇਲ ਚੌਕ ਵਿੱਚ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਮੀਟਿੰਗ ਦੌਰਾਨ ਲੋਕ ਕਵੀ ਅਮਰਜੀਤ ਪਰਦੇਸੀ (ਰਸੂਲਪੁਰ) ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਸੰਬੋਧਨ ਕਰਦਿਆਂ ਚੌਕੀਮਾਨ ਟੌਲ-ਪਲਾਜ਼ਾ ਉੱਪਰ ਚੱਲ ਰਹੇ ਲੰਗਰਾਂ ਅਤੇ ਸ਼ੰਭੂ ਬਾਰਡਰ ਲਈ ਜਾ ਰਹੇ ਕਾਫ਼ਲਿਆਂ ਉਪਰ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰਾਂ ਉਪਰ ਹੋਰ ਕਾਫ਼ਲੇ ਭੇਜਣ ਦੀ ਵਿਉਂਤਬੰਦੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਕੀਤੀ। -ਪੱਤਰ ਪ੍ਰੇਰਕ
Advertisement
Advertisement