For the best experience, open
https://m.punjabitribuneonline.com
on your mobile browser.
Advertisement

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ

09:16 AM Oct 03, 2024 IST
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ
ਹੁਸ਼ਿਆਰਪੁਰ ਵਿੱਚ ਕਾਂਗਰਸ ਦੇ ਦਫ਼ਤਰ ਵਿੱਚ ਸ਼ਰਧਾਂਜਲੀ ਭੇਟ ਕਰਨ ਮੌਕੇ ਹਾਜ਼ਰ ਆਗੂ। -ਫੋਟੋ: ਹਰਪ੍ਰੀਤ ਕੌਰ
Advertisement

ਪੱਤਰ ਪ੍ਰੇਰਕ
ਪਠਾਨਕੋਟ, 2 ਅਕਤੂਬਰ
ਦੇਸ਼ ਭਗਤ ਸਮਿਤੀ ਵੱਲੋਂ ਪ੍ਰਧਾਨ ਕੇਵਲ ਕ੍ਰਿਸ਼ਨ ਮਹਾਜਨ ਅਤੇ ਚੇਅਰਮੈਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ’ਤੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਵਤਾਰ ਅਬਰੋਲ, ਸੰਜੀਵ ਗੁਪਤਾ, ਤ੍ਰਿਲੋਕ ਨੰਦਾ, ਹਰੀਸ਼ ਗੁਪਤਾ, ਅਸ਼ਵਨੀ ਵਰਮਾ, ਵਿਪਨ ਅਰੋੜਾ, ਜਗਦੀਸ਼ ਕੋਹਲੀ, ਡਾ. ਰਾਜ ਠੁਕਰਾਲ, ਰਾਜੀਵ ਖੋਸਲਾ ਅਤੇ ਲਾਇਨਜ਼ ਕਲੱਬ ਦੇ ਡਿਸਟ੍ਰਿਕਟ ਗਵਰਨਰ ਰਛਪਾਲ ਸਿੰਘ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਚਿੱਤਰਾਂ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਕਾਂਗਰਸ ਦਫ਼ਤਰ ਬਨੀਲੋਧੀ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਪਾਰਟੀ ਵਰਕਰਾਂ ਨੇ ਮਹਾਤਮਾ ਗਾਂਧੀ ਅਤੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਸਤੀਸ਼ ਸਰਨਾ, ਫੌਜੀ ਮੰਗਿਆਲ, ਗੋਲਡੀ, ਕਾਲਾ ਸੁੰਦਰਚੱਕ, ਕਾਲੀ ਠਾਕੁਰ, ਬਿੱਟੂ, ਹੈਪੀ, ਜੋਗਿੰਦਰ, ਭਜਨ, ਸਚਿਨ ਕਵੀਰਾਜ ਬਾਬਾ ਤੇ ਬਿੱਟਾ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸ਼ਹਿਰੀ ਕਾਂਗਰਸ ਕਮੇਟੀ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਸਰਵਣ ਸਿੰਘ ਦੀ ਅਗਵਾਈ ਹੇਠ ਪਾਰਟੀ ਦਫ਼ਤਰ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਦਿਹਾੜਾ ਮਨਾਇਆ ਗਿਆ। ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਦੋਵਾਂ ਆਗੂਆਂ ਦੀਆਂ ਤਸਵੀਰਾਂ ’ਤੇ ਫੁੱਲਮਾਲਾ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹਿਰੀ ਪ੍ਰਧਾਨ ਨਵੀ ਰੈਹਲ, ਜਨਰਲ ਸਕੱਤਰ ਰਜਨੀਸ਼ ਟੰਡਨ, ਕੌਂਸਲਰ ਗੁਰਮੀਤ ਸਿੱਧੂ, ਅਸ਼ੋਕ ਮਹਿਰਾ, ਮੀਨਾ ਸ਼ਰਮਾ, ਅਸ਼ਵਨੀ ਸ਼ਰਮਾ, ਸੇਵਾ ਸਿੰਘ, ਹਰੀਸ਼ ਆਨੰਦ, ਸੰਤੋਸ਼ ਕੁਮਾਰੀ ਤੇ ਰਮੇਸ਼ ਡਡਵਾਲ ਮੌਜੂਦ ਸਨ।
ਧਾਰੀਵਾਲ (ਪੱਤਰ ਪ੍ਰੇਰਕ): ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿੱਚ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਸ੍ਰੀਮਤੀ ਕਿਰਨ ਕੇਸਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਗਾਂਧੀ ਜੈਅੰਤੀ ਮਨਾਈ ਗਈ। ਪ੍ਰੋਗਰਾਮ ਦੌਰਾਨ ਸੱਤਵੀਂ ਦੀ ਵਿਦਿਆਰਥਣ ਮੁਨਾਲੀ ਨੇ ਭਾਸ਼ਣ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਦੱਸਿਆ ਜਿਸ ਉਪਰੰਤ ਪੰਜਵੀਂ ਦੀ ਮਨਸੀਰਤ ਕੌਰ, ਪਹਿਲੀ ਦੀ ਵਿਦਿਆਰਥਣ ਨਵਿਆ ਅਤੇ ਤੀਸਰੀ ਜਮਾਤ ਦੇ ਹਿਤਾਂਸ਼ ਨੇ ਕਵਿਤਾਵਾਂ ਰਾਹੀਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨਰਸਰੀ ਤੋਂ ਯੂਕੇਜੀ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਗਾਂਧੀ ਜੀ ਦੇ ਉਪਦੇਸ਼ਾਂ ਨੂੰ ਦਰਸਾਇਆ। ਛੋਟੇ-ਛੋਟੇ ਵਿਦਿਆਰਥੀਆਂ ਵੱਲੋਂ ਗਾਂਧੀ ਜੀ ਵੱਲੋਂ ਕੱਢੇ ਗਏ ਡਾਂਡੀ ਮਾਰਚ ਦਾ ਨਮੂਨਾ ਪੇਸ਼ ਕੀਤਾ ਗਿਆ।

Advertisement

ਫਗਵਾੜਾ: ਨਗਰ ਨਿਗਮ ਦਫ਼ਤਰ ’ਚ ਸਮਾਗਮ
ਫਗਵਾੜਾ (ਪੱਤਰ ਪ੍ਰੇਰਕ): ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਨਗਰ ਨਿਗਮ ਕਮਿਸ਼ਨਰ ਨਵਨੀਤ ਕੌਰ ਬੱਲ ਵੱਲੋਂ ਨਗਰ ਨਿਗਮ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਨ੍ਹਾਂ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵੱਛਤਾ ਹੀ ਸੇਵਾ’ ਦੇ ਨਾਅਰੇ ਨੂੰ ਅਮਲੀ ਰੂਪ ’ਚ ਅਪਣਾਉਣ ਦਾ ਸੱਦਾ ਦਿੱਤਾ। ਇਸੇ ਦੌਰਾਨ ਸਫ਼ਾਈ ਪ੍ਰਤੀ ਕਰਵਾਈ ਗਈ ਜਾਗਰੂਕਤਾ ਰੈਲੀ ਵਿੱਚ ਨਗਰ ਨਿਗਮ ਦੇ ਬਰੈਂਡ ਅੰਬੈਸਡਰ ਗਾਇਕ ਫਿਰੋਜ਼ ਖਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਸਾਈਕਲ ਰੈਲੀ, ਮਨੁੱਖੀ ਕੜੀ ਬਣਾਉਣ ਤੋਂ ਇਲਾਵਾ ਧਾਰਮਿਕ ਸਥਾਨਾਂ ਵਿੱਚ ਸਵੱਛਤਾ ਅਭਿਆਨ ਅਧੀਨ ਡਸਟਬਿਨ ਰਖਵਾਏ ਗਏ ਤਾਂ ਜੋ ਕੂੜੇ ਦੀ ਸਹੀ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਨਿਗਮ ਕਮਿਸ਼ਨਰ ਵੱਲੋਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਰਾਜ ਕੁਮਾਰ, ਅਮਿਤ, ਬਲਵਿੰਦਰ, ਪਰਮਿੰਦਰ ਕੁਮਾਰ, ਨਵੀਨ ਅਤੇ ਲਵ ਕੁਮਾਰ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਪ੍ਰਸੰਸਾ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਅਜੈ ਕੁਮਾਰ, ਬਲਬੀਰ ਸਿੰਘ ਪੀ.ਏ., ਸੈਨੇਟਰੀ ਇੰਸਪੈਕਟਰ ਹਿਤੇਸ਼ ਸ਼ਰਮਾ, ਜਤਿੰਦਰ ਵਿੱਜ, ਅਜੈ ਕੁਮਾਰ, ਆਈ.ਈ.ਸੀ. ਐਕਸਪਰਟ ਪੂਜਾ, ਸੀ.ਐੱਫ. ਸੁਨੀਤਾ ਸ਼ਰਮਾ ਤੇ ਪ੍ਰਿੰਸੀਪਲ ਰੀਟਾ ਦੇਵੀ ਹਾਜ਼ਰ ਸਨ।

Advertisement

Advertisement
Author Image

Advertisement