For the best experience, open
https://m.punjabitribuneonline.com
on your mobile browser.
Advertisement

ਕਿਸਾਨ ਆਗੂ ਜਗਦੀਪ ਖੁੱਡੀਆਂ ਨੂੰ ਸ਼ਰਧਾਂਜਲੀਆਂ

09:49 AM May 29, 2024 IST
ਕਿਸਾਨ ਆਗੂ ਜਗਦੀਪ ਖੁੱਡੀਆਂ ਨੂੰ ਸ਼ਰਧਾਂਜਲੀਆਂ
Advertisement

ਪੱਤਰ ਪ੍ਰੇਰਕ
ਲੰਬੀ, 28 ਮਈ
ਲੰਬੀ ਹਲਕੇ ਦੇ ਨੌਜਵਾਨ ਕਿਸਾਨ ਆਗੂ ਜਗਦੀਪ ਖੁੱਡੀਆਂ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਖੁੱਡੀਆਂ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਇਲਾਕਾ ਵਾਸੀਆਂ ਨੇ ਸ਼ਰਧਾਂਜਲੀਆਂ ਦਿੱਤੀਆਂ। ਜਗਦੀਪ ਬੀਤੇ ਦਿਨੀਂ ਖੇਤੀ ਵਿਭਿੰਨਤਾ ਦੀ ਘੁੰਮਣਘੇਰੀ ਵਿੱਚ ਘਿਰ ਕੇ ਖ਼ੁਦਕੁਸ਼ੀ ਦਾ ਸ਼ਿਕਾਰ ਹੋ ਗਿਆ ਸੀ। ਉਸ ਦੇ ਸਿਰ ਕਰੀਬ 40-45 ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾਂਦਾ ਹੈ। ਸ਼ਰਧਾਂਜਲੀ ਸਮਾਗਮ ਮੌਕੇ ਬੀਕੇਯੂ (ਏਕਤਾ) ਉਗਰਾਹਾਂ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਗੁਰਪਾਸ਼ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਜਗਦੀਪ ਨੇ ਖੇਤੀ ਸੰਕਟ ਦੀ ਮਾਰ ਹੇਠ ਆਏ ਤੇ ਮੌਤ ਦੇ ਦਹਿਲੀਜ਼ ਤੇ ਖੜ੍ਹੇ ਅਨੇਕਾਂ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਕਾਰਜ ’ਚ ਯੋਗਦਾਨ ਪਾਇਆ, ਪਰ ਖ਼ੁਦ ਉਸੇ ਸੰਕਟ ’ਚ ਘਿਰ ਗਿਆ। ਉਨ੍ਹਾਂ ਸੱਦਾ ਦਿੱਤਾ ਕਿ ਇਸ ਸੰਕਟ ’ਚੋਂ ਨਿਕਲਣ ਲਈ ਸੰਘਰਸ਼ਸ਼ੀਲ ਆਗੂਆਂ ਨੂੰ ਹੋਰ ਵਧੇਰੇ ਚੇਤਨਾ ਵਧਾਉਣ ਲਈ ਤਾਣ ਜੁਟਾਉਣ ਦੀ ਜ਼ਰੂਰਤ ਹੈ।
ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸਕੱਤਰ ਜਗਮੇਲ ਸਿੰਘ, ਟੀਐੱਸਯੂ ਦੇ ਆਗੂ ਭੁਪਿੰਦਰ ਬਿੱਟੂ, ਸੁਖਵੰਤ ਸਿੰਘ ਸੇਖੋਂ, ਲਖਵੀਰ ਸਿੰਘ ਹਰੀਕੇ, ਮਨਜਿੰਦਰ ਸਿੰਘ ਸਰਾਂ, ਅਸ਼ਵਨੀ ਘੁੱਦਾ, ਹਰਬੰਸ ਸਿੰਘ ਕੋਟਲੀ, ਪੂਰਨ ਸਿੰਘ ਦੋਦਾ, ਗੁਰਭੇਜ ਸਿੰਘ ਰੋਹੀਵਾਲਾ, ਕੁਲਵੰਤ ਰਾਏ ਆਦਿ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement