For the best experience, open
https://m.punjabitribuneonline.com
on your mobile browser.
Advertisement

ਬਸਪਾ ਆਗੂ ਚੌਧਰੀ ਸਵਰਨ ਦਾਸ ਨੂੰ ਸ਼ਰਧਾਂਜਲੀਆਂ

10:13 AM Mar 20, 2024 IST
ਬਸਪਾ ਆਗੂ ਚੌਧਰੀ ਸਵਰਨ ਦਾਸ ਨੂੰ ਸ਼ਰਧਾਂਜਲੀਆਂ
Advertisement

ਮੁਕੇਰੀਆਂ: ਅੰਬੇਡਕਰ ਮਿਸ਼ਨ ਦੇ ਸਰਪ੍ਰਸਤ ਤੇ ਬਸਪਾ ਆਗੂ ਚੌਧਰੀ ਸਵਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਉਨ੍ਹਾਂ ਵਲੋਂ ਸਮਾਜ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਅੱਜ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਉਨ੍ਹਾਂ ਦੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ। ਸ਼ਹਿਰ ਦੇ ਗੁਰਦੁਆਰਾ ਰਵੀਦਾਸ ਭਵਨ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੌਧਰੀ ਸਵਰਨ ਸਿੰਘ ਨੇ ਆਪਣੇ ਸਮਾਜ ਤੇ ਭਾਈਚਾਰੇ ਲਈ ਲੰਬਾ ਸਮਾਂ ਸੰਘਰਸ਼ ਕੀਤਾ, ਜਿਸ ਤੋਂ ਸੇਧ ਲੈ ਕੇ ਸਮਾਜਿਕ ਬਣਤਰਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਪੁੱਤਰ ਐੱਸਐੱਮਓ ਡਾ. ਅਮਰਜੀਤ ਸਿੰਘ ਅਤੇ ਸੀਨੀਅਰ ਪੱਤਰਕਾਰ ਵਿਜੇ ਨਾਗਲਾ, ‘ਆਪ’ ਦੇ ਹਲਕਾ ਇੰਚਾਰਜ ਪ੍ਰੋ. ਗੁਰਧਿਆਨ ਮੁਲਤਾਨੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ, ਸੀਨੀਅਰ ਪੱਤਰਕਾਰ ਆਰ.ਸੀ. ਝਾਵਰ, ਵਿਧਾਇਕ ਜੰਗੀ ਲਾਲ ਮਹਾਜਨ ਤੇ ਸਾਬਕਾ ਵਿਧਾਇਕ ਇੰਦੂ ਬਾਲਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×