ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਈ ਹਰਪਾਲ ਸਿੰਘ ਲੱਖਾ ਨੂੰ ਸ਼ਰਧਾਂਜਲੀਆਂ ਭੇਟ

07:08 AM Jan 29, 2025 IST
featuredImage featuredImage
ਗੁਰਦੁਆਰਾ ਸਾਹਿਬ ਪਹੁੰਚੇ ਪੈਸੇਫਿਕ ਅਕੈਡਮੀ ਸਕੂਲ ਦੇ ਵਿਦਿਆਰਥੀ

ਹਰਦਮ ਮਾਨ
ਐਬਟਸਫੋਰਡ: 

Advertisement

ਸਿੱਖ ਵਿਦਵਾਨ ਅਤੇ ਪੰਥਕ ਲਿਖਾਰੀ ਭਾਈ ਹਰਪਾਲ ਸਿੰਘ ਲੱਖਾ ਨੂੰ ਬੀਤੇ ਦਿਨੀਂ ਇੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਸਿੱਖ ਵਿਰਾਸਤ ਦੇ ਰੰਗ ਵਿੱਚ ਰੰਗੇ ਹੋਏ ਭਾਈ ਹਰਪਾਲ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਦੇ ਜੰਪਮਲ ਸਨ ਅਤੇ ਲੰਮਾ ਸਮਾਂ ਜਲੰਧਰ ਸ਼ਹਿਰ ਵਿਖੇ ਰਹੇ ਤੇ 2003 ਤੋਂ ਕੈਨੇਡਾ ਰਹਿ ਰਹੇ ਸਨ। ਉਨ੍ਹਾਂ ਦਾ ਪਿਛਲੇ ਦਿਨੀਂ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਭਾਈ ਸਾਹਿਬ ਦੇ ਸ਼ਰਧਾਂਜਲੀ ਸਮਾਗਮ ਵਿੱਚ ਕੈਨੇਡਾ ਦੀਆਂ ਸਿੱਖ ਸੰਸਥਾਵਾਂ, ਸਾਹਿਤਕ ਸੰਸਥਾਵਾਂ ਅਤੇ ਮੀਡੀਆ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਪ੍ਰਬੰਧਕ ਕਮੇਟੀ, ਸਿੱਖ ਅਕੈਡਮੀ ਸਰੀ ਦੇ ਪ੍ਰਿੰਸੀਪਲ ਪ੍ਰੋ. ਅਮਰੀਕ ਸਿੰਘ ਫੁੱਲ ਅਤੇ ਪਿੰਡ ਚਕਰ ਵਾਸੀਆਂ ਵੱਲੋਂ ਭਾਈ ਲੱਖਾ ਨੂੰ ਪੰਥਕ ਸਨਮਾਨ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਿੱਖ ਪ੍ਰਚਾਰ ਲਹਿਰ ਅਧੀਨ ਭਾਈ ਹਰਪਾਲ ਸਿੰਘ ਲੱਖਾ ਨੇ ਪਿੰਡ ਚਕਰ ਵਿਖੇ 1975 ਵਿੱਚ ਗੁਰਦੁਆਰਾ ਅਸਥਾਨ ਦਾ ਨੀਂਹ ਪੱਥਰ ਰੱਖਿਆ ਸੀ। ਵਿਸ਼ਵ ਸਿੱਖ ਸੰਸਥਾ ਅਤੇ ਗੁਰੂ ਨਾਨਕ ਇੰਸਟੀਟਿਊਟ ਦੇ ਸੰਸਥਾਪਕ ਭਾਈ ਗਿਆਨ ਸਿੰਘ ਸੰਧੂ ਨੇ ਭਾਈ ਹਰਪਾਲ ਸਿੰਘ ਦੀ ਸ਼ਖ਼ਸੀਅਤ ਬਾਰੇ ਦੱਸਿਆ ਕਿ ਉਨ੍ਹਾਂ ਨੇ ਜਿੱਥੇ ਅਨੇਕਾਂ ਸ਼ਖ਼ਸੀਅਤਾਂ ਨੂੰ ਗੁਰਬਾਣੀ, ਕੀਰਤਨ, ਕਵੀਸ਼ਰੀ, ਕਥਾ, ਸਿੱਖੀ ਵਿਰਾਸਤ, ਇਤਿਹਾਸ, ਮਾਂ ਬੋਲੀ ਪੰਜਾਬੀ ਅਤੇ ਕਾਵਿ ਸਾਹਿਤ ਨਾਲ ਜੋੜਿਆ, ਉੱਥੇ ਪਰਿਵਾਰਕ ਅਤੇ ਭਾਈਚਾਰਕ ਪੱਧਰ ’ਤੇ ਜ਼ੁਬਾਨ ਤੇ ਪਛਾਣ ਅਤੇ ਊੜੇ ਤੇ ਜੂੜੇ ਦੀ ਸੰਭਾਲ ਦੀ ਪ੍ਰੇਰਨਾ ਦਿੱਤੀ। ਮਾਂ ਬੋਲੀ ਪੰਜਾਬੀ ਤੇ ਸਿੱਖ ਸਾਹਿਤ, ਕਵੀਸ਼ਰੀ ਪ੍ਰਸੰਗ ਲਿਖੇ ਅਤੇ ਅਨੇਕਾਂ ਸ਼ਾਗਿਰਦ ਤਿਆਰ ਕੀਤੇ।
ਭਾਈ ਸਾਹਿਬ ਦੀ ਪੋਤੀ ਬੀਬੀ ਸਾਹਿਬ ਕੌਰ ਨੇ ਉਨ੍ਹਾਂ ਬਾਰੇ ਕਵਿਤਾ ਸਾਂਝੀ ਕੀਤੀ ਅਤੇ ਪੋਤੇ ਰਹਿਮਤ ਸਿੰਘ ਨੇ ਸਿੱਖੀ ਜਜ਼ਬੇ ਤੇ ਚੜ੍ਹਦੀ ਕਲਾ ਵਾਲੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਬੀਬੀ ਹਰਪ੍ਰੀਤ ਕੌਰ, ਇੱਕਜੋਤ ਕੌਰ, ਭਾਈ ਹਰਜੀਤ ਸਿੰਘ ਅਤੇ ਭਾਈ ਬਾਜ ਸਿੰਘ ਜੱਸਲ ਨੇ ਵਿਚਾਰ ਸਾਂਝੇ ਕੀਤੇ। ਸਿੱਖ ਵਿਦਵਾਨ ਭਾਈ ਸਾਹਿਬ ਸਿੰਘ ਨੇ ਭਾਈ ਹਰਪਾਲ ਸਿੰਘ ਲੱਖਾ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਭਾਈ ਸਾਹਿਬ ਦੇ ਸਪੁੱਤਰ ਡਾ. ਗੁਰਵਿੰਦਰ ਸਿੰਘ ਨੇ ਸਮੂਹ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਵਿਦਿਆਰਥੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ

ਸਰੀ: 

Advertisement

ਸਰੀ ਸਥਿਤ ਪੈਸੇਫਿਕ ਅਕੈਡਮੀ ਸਕੂਲ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀ ਆਪਣੇ ਅਧਿਆਪਕ ਕ੍ਰਿਸ ਵੈਨਡਜ਼ੂਰਾ ਨਾਲ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਨਤਮਸਤਕ ਹੋਏ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪ੍ਰਧਾਨ ਬਲਵੀਰ ਸਿੰਘ ਚਾਨਾ ਅਤੇ ਮੀਡੀਆ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਅਤੇ ਸਿੱਖ ਧਰਮ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਅਤੇ ਗੁਰਦੁਆਰਾ ਸਾਹਿਬ ਬਾਰੇ ਆਪੋ ਆਪਣੇ ਸੁਆਲ ਵੀ ਪੁੱਛੇ।
ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਸਕੂਲ ਇੱਕ ਪ੍ਰਾਈਵੇਟ ਸਕੂਲ ਹੈ ਅਤੇ ਇਸ ਦੇ ਅਧਿਆਪਕ ਕ੍ਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿੱਚ ਅਕਸਰ ਹੀ ਲੈ ਕੇ ਆਉਂਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਆਂਢ ਗੁਆਂਢ ਦੇ ਲੋਕਾਂ ਦੇ ਸੱਭਿਆਚਾਰ ਅਤੇ ਧਰਮ ਤੋਂ ਵਾਕਿਫ਼ ਹੋ ਸਕਣ।
ਸੰਪਰਕ: 1 604 308 6663

Advertisement