For the best experience, open
https://m.punjabitribuneonline.com
on your mobile browser.
Advertisement

ਸ਼ੌਰਿਆ ਦਿਵਸ ਮੌਕੇ ਸੀਡੀਐੱਸ ਤੇ ਫੌਜ ਮੁਖੀ ਵੱਲੋਂ ਸ਼ਰਧਾਂਜਲੀਆਂ

08:17 PM Oct 27, 2024 IST
ਸ਼ੌਰਿਆ ਦਿਵਸ ਮੌਕੇ ਸੀਡੀਐੱਸ ਤੇ ਫੌਜ ਮੁਖੀ ਵੱਲੋਂ ਸ਼ਰਧਾਂਜਲੀਆਂ
New Delhi: Chief of Defence Staff General Anil Chauhan with Chief of Army Staff General Upendra Dwivediand other lay a wreath at the National War Memorial on the 78th Infantry Day, in New Delhi, Sunday, Oct. 27, 2024. (PTI Photo/Kamal Singh) (PTI10_27_2024_000028A)
Advertisement

ਨਵੀਂ ਦਿੱਲੀ, 27 ਅਕਤੂਬਰ
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਤੇ ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ 78ਵੇਂ ਸ਼ੌਰਿਆ ਦਿਵਸ ਮੌਕੇ ਨੈਸ਼ਨਲ ਵਾਰ ਮੈਮੋਰੀਅਲ ’ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋੋਗ ਹੈ ਕਿ 27 ਅਕਤੂਬਰ ਦਾ ਦਿਨ ਇਸ ਇਨਫੈਂਟਰੀ ਲਈ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਸਾਲ 1947 ਦੇ ਇਸ ਦਿਨ ਇਸ ਇਨਫੈਂਟਰੀ ਦੇ ਜਵਾਨ ਸਭ ਤੋਂ ਪਹਿਲਾਂ ਸ੍ਰੀਨਗਰ ਪੁੱਜੇ ਸਨ ਤੇ ਉਨ੍ਹਾਂ ਜੰਮੂ ਤੇ ਕਸ਼ਮੀਰ ਦੇ ਵਾਸੀਆਂ ਨੂੰ ਪਾਕਿਸਤਾਨੀ ਘੁਸਪੈਠੀਆਂ ਤੋਂ ਬਚਾਇਆ ਸੀ। ਇਸ ਮੌਕੇ ਫੌਜ ਮੁਖੀਆਂ ਨੇ ਇਸ ਇਨਫੈਂਟਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੌਰਿਆ ਦਿਵਸ ਮੌਕੇ ਐਕਸ ’ਤੇ ਪੋਸਟ ਅਪਲੋਡ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ, ‘ਅਸੀਂ ਇਨਫੈਂਟਰੀ ਦਿਵਸ ’ਤੇ ਇਸ ਇਨਫੈਂਟਰੀ ਦੇ ਸ਼ਹੀਦਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਆਪਣੀਆਂ ਜਾਨਾਂ ਵਾਰ ਕੇ ਸਾਡੀ ਰੱਖਿਆ ਕੀਤੀ। ਇਹ ਜਵਾਨ ਹਮੇਸ਼ਾ ਕਿਸੇ ਵੀ ਮੁਸੀਬਤ ਦਾ ਦ੍ਰਿੜਤਾ ਨਾਲ ਸਾਹਮਣਾ ਕਰਦੇ ਹਨ ਤੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ।’ ਪੀਟੀਆਈ

Advertisement

Advertisement
Advertisement
Author Image

sukhitribune

View all posts

Advertisement