ਅਮਰੀਕਾ ’ਚ 9/11 ਅਤਿਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ
11:02 PM Sep 11, 2023 IST
ਨਿਊਯਾਰਕ: ਅਮਰੀਕਾ ’ਚ ਸੰਨ 2001 ਵਿਚ ਅੱਜ ਦੇ ਦਿਨ ਹੋਏ (9/11) ਅਤਿਵਾਦੀ ਹਮਲਿਆਂ ਨੂੰ 22 ਵਰ੍ਹੇ ਹੋ ਗਏ ਹਨ। ਇਨ੍ਹਾਂ ਅਤਿਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਨੂੰ ਅੱਜ ਅਮਰੀਕੀਆਂ ਨੇ ਘਟਨਾ ਵਾਲੀ ਥਾਂ ‘ਗਰਾਊਂਡ ਜ਼ੀਰੋ’ ’ਤੇ ਘੰਟੀਆਂ ਵਜਾ ਕੇ ਸ਼ਰਧਾਂਜਲੀ ਦਿੱਤੀ। ਵੱਡੀ ਗਿਣਤੀ ਵਿਚ ਲੋਕ ਯਾਦਗਾਰਾਂ, ਸਿਟੀ ਹਾਲਾਂ, ਕੈਂਪਸਾਂ ਵਿਚ ਇਕੱਠੇ ਹੋਏ ਇਸ ਦਰਦਨਾਕ ਘਟਨਾ ਵਿਚ ਜਾਨ ਗੁਆਉਣ ਵਾਲਿਆਂ ਨੂੰ ਯਾਦ ਕੀਤਾ। ਅਮਰੀਕੀ ਇਤਿਹਾਸ ਦੀ ਇਸ ਸਭ ਤੋਂ ਖ਼ਤਰਨਾਕ ਘਟਨਾ ਵਿਚ ਕਰੀਬ 3000 ਲੋਕ ਮਾਰੇ ਗਏ ਸਨ। ਅਤਿਵਾਦੀਆਂ ਨੇ ਜਹਾਜ਼ ਅਗਵਾ ਕਰ ਕੇ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਤੇ ਸ਼ੈਂਕਸਵਿਲੇ ਵਿਚ ਮਾਰੇ ਸਨ। ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਅਲਾਸਕਾ ਦੇ ਇਕ ਫੌਜੀ ਟਿਕਾਣੇ ਉਤੇ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੇਡ ਸੈਂਟਰ ’ਤੇ ਇਕ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ। -ਏਪੀ
Advertisement
Advertisement