For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਪਿਆਰਾ ਸਿੰਘ ਤੇ ਟਹਿਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ

07:20 AM Jan 31, 2024 IST
ਸ਼ਹੀਦ ਪਿਆਰਾ ਸਿੰਘ ਤੇ ਟਹਿਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 30 ਜਨਵਰੀ
ਪਿੰਡ ਦੱਧਾਹੂਰ ਵਿੱਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਪਿਆਰਾ ਸਿੰਘ ਅਤੇ ਟਹਿਲ ਸਿੰਘ ਦੱਧਾਹੂਰ ਦਾ ਸ਼ਹੀਦੀ ਸਮਾਗਮ ਇਨਕਲਾਬੀ ਕੇਂਦਰ ਵੱਲੋਂ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਸ਼ਹੀਦੀ ਸਮਾਰਕ ਉੱਪਰ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਪਿਆਰਾ ਸਿੰਘ ਦੀ ਭੈਣ ਰਾਜਿੰਦਰ ਕੌਰ, ਸ਼ਹੀਦ ਟਹਿਲ ਸਿੰਘ ਦੇ ਪੁੱਤਰ ਨਾਥ ਸਿੰਘ ਦੱਧਾਹੂਰ ਅਤੇ ਬੇਅੰਤ ਸਿੰਘ ਮੂੰਮ ਦੇ ਭਤੀਜੇ ਮਹਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਨਿਭਾਈ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ, ਨੌਜਵਾਨ ਆਗੂ ਮਨਦੀਪ, ਕਿਸਾਨ ਆਗੂ ਜਗਰਾਜ ਹਰਦਾਸਪੁਰਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 1966 ਵਿੱਚ ਸਿਲੀਗੁੜੀ ਤੋਂ ਬਸੰਤ ਦੀ ਗੂੰਜ ਬਣ ਉੱਠੀ ਨਕਸਲਬਾੜੀ ਲਹਿਰ ਨੇ ਪੰਜਾਬ ਵਿੱਚ ਦਸਤਕ ਦਿੱਤੀ ਤਾਂ ਪਿਆਰ ਸਿੰਘ, ਟਹਿਲ ਸਿੰਘ, ਸ਼ਰੀਫ਼ ਮੁਹੰਮਦ ਕਾਂਝਲਾ, ਬੇਅੰਤ ਸਿੰਘ ਮੂੰਮ ਜਿਹੇ ਅਨੇਕਾਂ ਯੋਧੇ ਘਰ ਛੱਡ ਕੇ ਵਿਗਿਆਨਕ ਵਿਚਾਰਧਾਰਾ ਰਾਹੀਂ ਲੁੱਟ, ਜਬਰ ਅਤੇ ਦਾਬੇ ਤੋਂ ਰਹਿਤ ਨਵਾਂ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਲਈ ਸੰਘਰਸ਼ ਦੇ ਰਾਹ ਪਏ ਸੀ।
ਇਸ ਮੌਕੇ ਲਖਵਿੰਦਰ ਸਿੰਘ ਠੀਕਰੀਵਾਲਾ ਅਤੇ ਮਿਲਖਾ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ।

Advertisement

Advertisement
Author Image

sukhwinder singh

View all posts

Advertisement
Advertisement
×