For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਹਾਫਿਜ਼ ਅਬਦੁੱਲਾ ਜਗਰਾਉਂ ਨੂੰ ਸ਼ਰਧਾਂਜਲੀਆਂ ਭੇਟ

07:58 AM Mar 30, 2024 IST
ਸ਼ਹੀਦ ਹਾਫਿਜ਼ ਅਬਦੁੱਲਾ ਜਗਰਾਉਂ ਨੂੰ ਸ਼ਰਧਾਂਜਲੀਆਂ ਭੇਟ
ਪਾਰਕ ਲੋਕ ਅਰਪਣ ਕਰਦੇ ਹੋਏ ਪਤਵੰਤੇ।
Advertisement

ਜਸਬੀਰ ਸ਼ੇਤਰਾ
ਜਗਰਾਉਂ, 29 ਮਾਰਚ
ਲਾਹੌਰ ਜੇਲ੍ਹ ’ਚ ਅੱਜ ਦੇ ਦਿਨ ਫਾਂਸੀ ਦੇ ਕੇ ਸ਼ਹੀਦ ਕੀਤੇ ਗ਼ਦਰ ਲਹਿਰ ਦੇ ਹਾਫਿਜ਼ ਅਬਦੁੱਲਾ ਜਗਰਾਉਂ ਦੀ ਯਾਦ ’ਚ ਇਥੇ ਈਸਟ ਮੋਤੀ ਬਾਗ ’ਚ ਪਾਰਕ ਉਸਾਰਿਆ ਗਿਆ ਹੈ। ਸਥਾਨਕ ਅਗਵਾੜ ਗੁੱਜਰਾਂ ਦੇ ਵਸਨੀਕ ਰਹੇ ਮਨੀਲਾ ਦੀ ਗ਼ਦਰ ਪਾਰਟੀ ਦੇ ਪ੍ਰਧਾਨ ਹਾਫਿਜ਼ ਅਬਦੁੱਲਾ ਨੂੰ ਅੱਜ ਦੇ ਦਿਨ 29 ਮਾਰਚ 1917 ਨੂੰ ਫਾਂਸੀ ਦੇ ਸ਼ਹੀਦ ਕਰ ਦਿੱਤਾ ਗਿਆ ਸੀ।
ਗ਼ਦਰੀ ਸ਼ਹੀਦ ਦੇ ਸ਼ਹੀਦੀ ਦਿਨ ’ਤੇ ਸਥਾਨਕ ਈਸਟ ਮੋਤੀ ਬਾਗ਼ ਦੀ ਸੁਸਾਇਟੀ ਨੇ ਅੱਜ ਸਮਾਗਮ ਕਰਵਾ ਕੇ ਪਾਰਕ ਸ਼ਹੀਦ ਦੇ ਨਾਂ ਨੂੰ ਸਮਰਪਿਤ ਕੀਤਾ। ਸੁਸਾਇਟੀ ਦੇ ਪ੍ਰਧਾਨ ਗੁਲਸ਼ਨ ਕਾਲੜਾ ਦੀ ਅਗਵਾਈ ’ਚ ਪਾਰਕ ਦਾ ਨਾਮਕਰਨ ਕੀਤਾ ਗਿਆ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਇਸ ਮੌਕੇ ਗ਼ਦਰ ਲਹਿਰ ਦੇ ਇਤਿਹਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਧਰਤੀ ’ਤੇ ਉਸਰੀ ਗ਼ਦਰ ਪਾਰਟੀ ਅੰਗਰੇਜ਼ ਸਾਮਰਾਜ ਖ਼ਿਲਾਫ਼ ਭਾਰਤੀ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ‘ਚ ਬਣੀ ਸੀ। ਇਸ ਸਮੇਂ ਅੱਠ ਹਜ਼ਾਰ ਭਾਰਤੀ ਵਿਦੇਸ਼ੀ ਜ਼ਿੰਦਗੀ ਨੂੰ ਠੋਕਰ ਮਾਰ ਕੇ ਗ਼ਦਰ ਕਰਨ ਵਤਨ ਵਾਪਸ ਆਏ ਸੀ। ਉਸ ਵਾਪਸੀ ਸਮੇਂ ਹਾਫਿਜ਼ ਅਬਦੁੱਲਾ ਨੂੰ ਵੀ ਕਲਕੱਤਾ ਬੰਦਰਗਾਹ ਤੋਂ ਹੋਰਨਾਂ ਗ਼ਦਰੀਆਂ ਵਾਂਗ ਗ੍ਰਿਫ਼ਤਾਰ ਕਰ ਕੇ ਦੇਸ਼ ਧ੍ਰੋਹ ਦਾ ਕੇਸ ਚਲਾ ਕੇ ਲਾਹੌਰ ਜੇਲ੍ਹ ‘ਚ ਫਾਂਸੀ ਦੇ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹੀਦ ਦਾ ਪਰਿਵਾਰ 1947 ’ਚ ਉੱਜੜ ਕੇ ਪਾਕਿਸਤਾਨ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼ਹੀਦ ਦੀ ਯਾਦ ’ਚ ਪਾਰਕ ਨਾ ਉਸਾਰਨ ’ਤੇ ਈਸਟ ਮੋਤੀ ਬਾਗ਼ ਸੁਸਾਇਟੀ ਨੇ ਖ਼ੁਦ ਇਹ ਉੱਦਮ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×