For the best experience, open
https://m.punjabitribuneonline.com
on your mobile browser.
Advertisement

ਪ੍ਰਹਿਲਾਦ ਸਿੰਘ ਲਾਂਬਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ

09:08 AM Mar 31, 2024 IST
ਪ੍ਰਹਿਲਾਦ ਸਿੰਘ ਲਾਂਬਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਚੰਡੀਗੜ੍ਹ (ਟਨਸ): ਸੇਵਾਮੁਕਤ ਐੱਸਡੀਓ ਪ੍ਰਹਿਲਾਦ ਸਿੰਘ ਲਾਂਬਾ ਨਮਿਤ ਭੋਗ ਅਤੇ ਅੰਤਿਮ ਅਰਦਾਸ ਭਲਕੇ 31 ਮਾਰਚ ਨੂੰ ਮੁਹਾਲੀ ਦੇ ਸੈਕਟਰ-69 ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਹੋਵੇਗੀ। ਪ੍ਰਹਿਲਾਦ ਸਿੰਘ ਲਾਂਬਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚੋਂ ਵਧੀਕ ਡਾਇਰੈਕਟਰ ਸੇਵਾਮੁਕਤ ਹੋਏ ਡਾ. ਓਪਿੰਦਰ ਸਿੰਘ ਲਾਂਬਾ ਦੇ ਪਿਤਾ ਪ੍ਰਹਿਲਾਦ ਸਿੰਘ ਲਾਂਬਾ (88) ਧਾਰਮਿਕ ਬਿਰਤੀ ਵਾਲੇ ਤੇ ਸਮਾਜ ਸੇਵੀ ਸਨ। ਉਨ੍ਹਾਂ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕੈਂਬਲਪੁਰ ਦੀ ਤਹਿਸੀਲ ਚਕਵਾਲ ਦੇ ਪਿੰਡ ਦੁੱਲਾ ਵਿੱਚ ਹੋਇਆ ਸੀ। ਵੰਡ ਤੋਂ ਬਾਅਦ ਉਹ ਪਰਿਵਾਰ ਸਮੇਤ ਰੋਪੜ ਆ ਕੇ ਰਹਿਣ ਲੱਗ ਪਏ ਸਨ। ਚਾਰ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ ’ਤੇ ਪ੍ਰਹਿਲਾਦ ਸਿੰਘ ਨੇ ਸਰਕਾਰੀ ਬਹੁ-ਤਕਨੀਕੀ ਕਾਲਜ ਅੰਬਾਲਾ ਤੋਂ ਮਕੈਨੀਕਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ। ਇਸ ਮਗਰੋਂ ਪੰਜਾਬ ਦੇ ਸਿੰਜਾਈ ਵਿਭਾਗ ਵਿੱਚ ਓਵਰਸੀਅਰ ਭਰਤੀ ਹੋਣ ਤੋਂ ਬਾਅਦ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ.ਬੀ.ਐਮ.ਬੀ.) ਨੰਗਲ ਵਰਕਸ਼ਾਪ ਵਿੱਚ ਫੋਰਮੈਨ ਸਪੈਸ਼ਲ ਵਜੋਂ ਸੇਵਾ ਨਿਭਾਈ ਸੀ।

Advertisement

Advertisement
Author Image

sukhwinder singh

View all posts

Advertisement
Advertisement
×