ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਲੰਪੀਅਨ ਮਨੂ ਭਾਕਰ ਤੇ ਮਹੇਸ਼ਵਰੀ ਚੌਹਾਨ ਦਾ ਸਨਮਾਨ

08:36 AM Oct 11, 2024 IST

ਨਵੀਂ ਦਿੱਲੀ: ਪੈਰਿਸ ਓਲੰਪਿਕ 2024 ਵਿੱਚ ਵਧੀਆ ਪ੍ਰਦਰਸ਼ਨ ਕਰਨ ’ਤੇ ਇੱਥੇ ਲੇਡੀ ਸ੍ਰੀ ਰਾਮ ਕਾਲਜ ਵਿਮੈਨ ਨੇ ਓਲੰਪੀਅਨ ਮਨੂ ਭਾਕਰ ਅਤੇ ਮਾਹੇਸ਼ਵਰੀ ਚੌਹਾਨ ਦਾ ਅੱਜ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ ਵਿਸ਼ਵਵਿਦਿਆਲਿਆ ਦੇ ਕਾਲਜ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਭਾਰਤੀ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਜਸ਼ਨ ਮਨਾਉਣ ਲਈ ਕਾਲਜ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਸੀ। ਇਸ ਸਮਾਗਮ ਵਿੱਚ ਉੱਘੇ ਖਿਡਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ। ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈਨ ਵਿੱਚੋਂ ਸਾਲ 2012 ਵਿੱਚ ਰਾਜਨੀਤੀ ਵਿਗਿਆਨ ਆਨਰਜ਼ ਦੀ ਡਿਗਰੀ ਪੂਰੀ ਕਰਨ ਵਾਲੀ ਮਨੂ ਭਾਕਰ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਅਤੇ ਇੱਕ ਹੀ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈਨ ਤੋਂ ਸਾਲ 2017 ਵਿੱਚ ਦਰਸ਼ਨ ਸ਼ਾਸ਼ਤਰ ਆਨਰਜ਼ ਵਿੱਚ ਡਿਗਰੀ ਕਰਨ ਵਾਲੀ ਚੌਹਾਨ ਨੇ ਓਲੰਪਿਕ ਖੇਡਾਂ ਵਿੱਚ ਮਹਿਲਾ ਸਕੀਟ ਸ਼ੂਟਰ ਵਜੋਂ ਹਿੱਸਾ ਲਿਆ ਸੀ। ਉਹ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਿਲਕੁਲ ਨੇੜੇ ਪਹੁੰਚ ਗਈ ਸੀ। ਇਸ ਮੌਕੇ ਤਿੰਨਾਂ ਖਿਡਾਰਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਕਾਲਜ ਦੀ ਵਰਤਮਾਨ ਤੀਜੇ ਸਾਲ ਦੀ ਵਿਦਿਆਰਥਣ ਅਤੇ ਨਿਸ਼ਾਨੇਬਾਜ਼ ਰਿਦਮ ਸਾਂਗਵਾਨ ਨੂੰ ਪੈਰਿਸ ਓਲੰਪਿਕ ਵਿੱਚ ਉਸ ਦੇ ਪ੍ਰਦਰਸ਼ਨ ਲਈ ਸਨਮਾਨਿਆ ਗਿਆ। ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਵਿੱਚ ਉਹ ਟੀਮ ਈਵੈਂਟ ਵਜੋਂ ਦਸਵੇਂ ਅਤੇ ਏਅਰ ਪਿਸਟਲ ਮੁਕਾਬਲੇ ਵਿੱਚ ਸਿੰਗਲ ਖੇਡ ਵਿੱਚ ਉਹ ਪੰਦਰਵੇਂ ਸਥਾਨ ’ਤੇ ਰਹੀ ਸੀ। ਉਹ ਕਿਸੇ ਕਾਰਨ ਇਸ ਸਮਾਰੋਹ ਵਿੱਚ ਸ਼ਾਮਲ ਨਾ ਹੋ ਸਕੀ। ਇਸ ਦੌਰਾਨ ਹੋਰਨਾਂ ਵਿਦਿਆਰਥਣਾਂ ਨੂੰ ਵੀ ਇਨ੍ਹਾਂ ਖਿਡਾਰਨਾਂ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਨੇ ਮਨੂ ਦੇ ਕੋਚ ਜਸਪਾਲ ਰਾਣਾ ਨੂੰ ਵੀ ਸਨਮਾਨਿਤ ਕੀਤਾ। -ਪੀਟੀਆਈ

Advertisement

Advertisement