For the best experience, open
https://m.punjabitribuneonline.com
on your mobile browser.
Advertisement

ਦਿੱਲੀ ਕਮੇਟੀ ਵੱਲੋਂ ਮਾਸਟਰ ਤਾਰਾ ਸਿੰਘ ਨੂੰ ਸ਼ਰਧਾਂਜਲੀ

09:52 PM Jun 29, 2023 IST
ਦਿੱਲੀ ਕਮੇਟੀ ਵੱਲੋਂ ਮਾਸਟਰ ਤਾਰਾ ਸਿੰਘ ਨੂੰ ਸ਼ਰਧਾਂਜਲੀ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 24 ਜੂਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਆਗੂਆਂ ਨੇ ਅੱਜ ਮਾਸਟਰ ਤਾਰਾ ਸਿੰਘ ਦੇ ਜਨਮ ਦਿਨ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਬਾਹਰਵਾਰ ਲੱਗੇ ਮਾਸਟਰ ਤਾਰਾ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਦੌਰਾਨ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀਆਂ ਲੀਹਾਂ ‘ਤੇ ਤੋਰਿਆ ਸੀ, ਪਾਰਟੀ ਅੱਜ ਉਨ੍ਹਾਂ ਲੀਹਾਂ ਤੋਂ ਲੱਥ ਗਈ ਹੈ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ‘ਚ ਪਹਿਲੇ ਸਿੱਖ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੂੰ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦਾ ਮਾਣ ਵੀ ਮਿਲਿਆ ਹੈ। ਉਨ੍ਹਾਂ ਕਿਹਾ ਅਫਸੋਸ ਹੈ ਕਿ ਜਿਹੜੀਆਂ ਲੀਹਾਂ ‘ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਇਆ ਸੀ, ਪਾਰਟੀ ਉਨ੍ਹਾਂ ਲੀਹਾਂ ਤੋਂ ਲੱਥ ਗਈ ਹੈ। ਉਨ੍ਹਾਂ ਕਿਹਾ, ”ਅਸੀਂ ਅਰਦਾਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਲੀਹ ‘ਤੇ ਪਵੇ।”

ਕਾਲਕਾ ਵੱਲੋਂ ਸਾਹਨੀ ਨਾਲ ਮੀਟਿੰਗ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਜਨੂੰ ਕਾ ਟਿੱਲਾ ਗੁਰਦੁਆਰੇ ਵਿੱਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਮਦਦ ਨਾਲ ਬਣਾਏ ਜਾ ਰਹੇ ਮ੍ਰਿਤਕ ਸਰੀਰਾਂ ਦੇ ਫੁੱਲ ਪ੍ਰਵਾਹ ਕਰਨ ਵਾਲੇ ਸਥਾਨ ਬਾਰੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਸਾਹਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਾਲਕਾ ਨੇ ਕਿਹਾ ਕਿ ਇਸ ਸਥਾਨ ਦਾ ਨਕਸ਼ਾ ਬਣ ਗਿਆ ਹੈ, ਜਿਸ ਤਹਿਤ ਜਲਦੀ ਹੀ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ। ਇਸ ਪ੍ਰਾਜੈਕਟ ਲਈ ‘ਸੰਨ ਫਾਊਂਡੇਸ਼ਨ’ ਵੱਲੋਂ ਮਾਲੀ ਮਦਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਵਿੱਚ ਦਿੱਲੀ ਦੇ ਬਹੁਤੇ ਲੋਕਾਂ ਨੇ ਮ੍ਰਿਤਕਾਂ ਦੇ ਫੁੱਲ ਇੱਥੇ ਹੀ ਯਮੁਨਾ ਦਰਿਆ ਵਿੱਚ ਪ੍ਰਵਾਹ ਕੀਤੇ ਸਨ। ਯਮੁਨਾ ਦਰਿਆ ਗੁਰਦੁਆਰਾ ਮੰਜਨੂੰ ਕਾ ਟਿੱਲਾ ਦੇ ਨਾਲ ਖਹਿ ਕੇ ਲੰਘਦਾ ਹੈ ਤੇ ਲੋਕ ਇੱਥੇ ਅਸਥੀਆਂ ਪ੍ਰਵਾਹ ਕਰ ਦਿੰਦੇ ਹਨ।

Advertisement
Tags :
Advertisement
Advertisement
×